Posts

Showing posts from September, 2025

sports achivements at district level

Image
 ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਬੱਚੇ ਇਲਾਕੇ ’ਚ ਸਿੱੇਖਿਆ ਦੇ ਨਾਲ ਨਾਲ ਖੇਡਾਂ ’ਚ ਵੀ ਮੱਲਾਂ ਮਾਰ ਰਹੇ ਹਨ । ਇਸ ਦੀ ਜਾਣਕਾਰੀ ਦਿੰਦੇ ਸਕੂਲ ਐਮ.ਡੀ. ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲਾ ਪੱਧਰੀ ਮੁਕਾਬਲਿਆਂ ’ਚ 14 ਸੋਨ ਤਗਮੇ, 2 ਨੇ ਚਾਂਦੀ ਅਤੇ ਦੋ ਨੇ ਕਾਂਸੀ  ਦੇ ਤਗਮੇ ਹਾਸਲ ਕੀਤੇ ਹਨ। ਇਸ ਮੌਕੇ ਇਨ੍ਹਾਂ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪਿ੍ਰੰਸੀਪਲ ਬਲਜਿੰਦਰ ਕੁਮਾਰ ਵਾਇਸ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਬਾਕਸਿੰਗ ’ਚ ਪਾਲ ਤਾਨੀਆ, ਏਕਮਪ੍ਰੀਤ ਕੌਰ, ਮੁਨੀਤ ਸਿੰਘ, ਰਜਿਤ ਕੋਸ਼ੜ ਨੇ ਸੋਨ ਤਗਮੇ, ਯਸ਼ ਸੁਮਨ ਅਤੇ ਏਕਨੂਰ ਨੇ ਚਾਂਦੀ ਦੇ ਤਗਮੇ ਅਤੇ ਏਕਮ ਮੱਲ ਅਤੇ ਅਦਿਤਿਆ ਰਾਜ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਇਸ ਤੋਂ ਇਲਾਵਾ ਸੁਖਮਨ ਸਿੰਘ ਨੇ ਜ਼ਿਲੇ ’ਚ ਤਾਇਕੋਵਾਂਡੋਂ ’ਚ ਚਾਂਦੀ ਦਾ ਤਗਮਾ ਹਾਸਲ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਜੋ ਜੋਨਲ ਹੈਂਡਵਾਲ ਟੀਮ ਦੇ ਖਿਡਾਰੀ ਸਨ ਨੇ ਵੀ ਜ਼ਿਲੇ ’ਚ ਪਹਿਲਾ ਸਥਾਨ ਹਾਸਲ ਕੀਤਾ ਜਿਨ੍ਹਾਂ ’ਚ ਹਰਜੋਤ ਕੌਰ ਦੁਲੇ, ਸਹਿਜਪ੍ਰੀਤ ਕੌਰ, ਅਮਰੀਕ ਸਿੰਘ, ਯੁਵਰਾਜ ਚੋਪੜਾ, ਦਮਨ ਕੈਲੇ, ਮਨਰੂਪ ਸਿੰਘ, ਅਰਸ਼ਦੀਪ ਸਿੰਘ ਬੂਰਾ, ਨਵਤੇਜ ਸਿੰਘ, ਪਰਮਵੀਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਨਾਂ ਸ਼ਾਮਲ ਸਨ। ਅੱਜ ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ’ਚ ਇੱਕ ਸਾਦੇ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਰਪ੍ਰਸਤ ...