Posts

Showing posts from September, 2022

sports activities

Image
ਸਕੂਲੀ ਵਿਦਿਆਰਥੀਆਂ ਨੇ ਜ਼ਿਲਾ ਪੱਧਰ ’ਤੇ ਮਾਰੀਆਂ ਮੱਲਾਂ-ਸੁਖਮਨ ਸਿੰਘ ਨੇ ਜਿੱਤਿਆ ਗੋਲਡ ਮੈਡਲ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸਕੂਲੀ ਖੇਡਾਂ ਦੇ ਜ਼ਿਲਾ ਪੱਧਰੀ ਹੋਏ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਹਨ। ਕਰਾਟੇ 14 ਸਾਲ ਵਰਗ ’ਚ ਸੁਖਮਨ ਸਿੰਘ ਨੇ ਪਹਿਲਾ ਸਥਾਨ ਅਤੇ ਅਰਮਾਨ ਰਣਦੇਵ ਨੇ ਤੀਸਰਾ ਸਥਾਨ ਹਾਸਲ ਕੀਤਾ। ਬਾਕਸਿੰਗ ’ਚ ਮਨਜੋਤ ਸਿੰਘ, ਜਸਕਰਨ ਸਿੰਘ ਅਤੇ ਮਨਪ੍ਰੀਤ ਕੌਰ ਨੇ ਜ਼ਿਲਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ’ਚ ਡਿਸਕਸ ਥਰੋ ’ਚ ਸ਼ਾਕਸ਼ੀ ਨੇ ਸਿਲਵਰ ਅਤੇ ਕੋਮਲ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਬਾਕਿੰਸਗ ’ਚ ਮਨਜੋਤ ਸਿੰਘ ਨੇ ਕਾਂਸੀ, ਜੈਵਲਿਨ ਥਰੋ ’ਚ ਇੰਦਰਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਜੂਡੋ ’ਚ ਹਰਮਨ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ।     

sports activities

Image
ਖੇਡਾਂ ਵਤਨ ਪੰਜਾਬ ਦੀਆਂ ’ਚ ਸਕੂਲ ਦੇ ਖਿਡਾਰੀ ਛਾਏ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਰਹੇ। ਬਲਾਕ ਪੱਧਰ ’ਤੇ ਹੋਏ ਮੁਕਾਬਲਿਆਂ ’ਚ 14 ਸਾਲ ਵਰਗ ’ਚ ਲੜਕੇ ਅਤੇ ਲੜਕੀਆਂ ਦੀ ਰੱਸਾਕਸ਼ੀ ਦੀ ਟੀਮ ਬਲਾਕ ’ਚੋਂ ਪਹਿਲੇ ਸਥਾਨ ’ਤੇ ਰਹੀ। 14 ਸਾਲ ਵਰਗ ’ਚ 100 ਮੀਟਰ ਦੋੜ ’ਚ ਸਨਦੀਪ ਸਿੰਘ ਨੇ ਦੂਸਰਾ ਅਤੇ ਡਿਸਕਸ ਥਰੋ ’ਚ ਪਹਿਲਾਂ ਸਥਾਨ ਹਾਸਲ ਕੀਤਾ। 17 ਸਾਲ ਵਰਗ ’ਚ ਵੀ ਲੜਕੀਆਂ ਅਤੇ ਲੜਕਿਆਂ ਦੀ ਰੱਸਾਕਸ਼ੀ ਦੀ ਟੀਮ ਵੀ ਪਹਿਲੇ ਸਥਾਨ ’ਤੇ ਰਹੀ। ਸਾਕਸ਼ੀ ਨੇ ਡਿਸਕਸ ਥਰੋ ’ਚ ਪਹਿਲਾ ਸਥਾਨ ਹਾਸਲ ਕੀਤਾ। ਇੰਦਰਵੀਰ ਸਿੰਘ ਨੇ ਜੈਵਲਿਨ ਥਰੋ ’ਚ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ’ਚ ਜੈਵਲਿਨ ਥਰੋ ’ਚ ਭਵਨੀਤ ਅਤੇ ਹਰਮਨ ਨੇ ਜਿੱਤ ਪ੍ਰਾਪਤ ਕੀਤੀ। ਅਧਿਆਪਕ ਜਗਦੀਪ ਸਿੰਘ ਨੇ ਬਲਾਕ ’ਚ ਡਿਸਕਸ ਥਰੋ ’ਚ ਪਹਿਲਾਂ ਸਥਾਨ ਹਾਸਲ ਕੀਤਾ। ਖੇਡਾਂ ਵਤਨ ਪੰਜਾਬ ਦੀਆਂ ’ਚ ਜ਼ਿਲਾ ਪੱਧਰ ’ਤੇ ਮਨਜੋਤ ਸਿੰਘ ਨੇ ਬਾਕਸਿੰਗ ’ਚ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਕਿ ਲੜਕੀਆਂ ਦੀ ਜੂਡੋ ਟੀਮ ਨੇ 14 ਸਾਲ ਵਰਗ ’ਚ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਸਕੂਲ ਖੇਡਾਂ ’ਚ 17 ਸਾਲ ਅਤੇ 14 ਸਾਲ ਵਰਗ ’ਚ ਲੜਕੀਆਂ ਨੇ ਜ਼ੋਨਲ ਪੱਧਰ ’ਤੇ ਬੈਡਮਿੰਟਨ ’ਚ ਪਹਿਲਾ ਸਥਾਨ ਹਾਸਲ ਕੀਤਾ । ਜਦਕਿ ਲੜਕਿਆਂ ਨੇ 14 ਸਾਲ ਵਰਗ ’ਚ ਪਹਿਲਾ ਅਤੇ 17 ਸਾਲ ਵਰਗ ’ਚ ਦੂਸਰਾ ਸਥਾਨ ਹ...

tug of War school Teams under 14 years

Image
 

school in the feild of sports

Image
 ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਮੁਕਾਬਲੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਦੀਆਂ ਟੀਮਾਂ ਅੱਵਲ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਖੇਡ ਖੇਤਰ ’ਚ ਅੱਗੇ ਲਿਆਉਣ ਦੀ ਕੜੀ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਫਿਲੌਰ ਬਲਾਕ ਦੇ ਬਲਾਕ ਪੱਧਰੀ ਮੁਕਾਬਲੇ ਦੁਸਾਂਝ ਕਲਾਂ ’ਚ ਹੋਏ ਮੁਕਾਬਲੇ ’ਚ ਰੱਸਾਕਸ਼ੀ ਦੇ ਮੁਕਾਬਲੇ ’ਚ 14 ਸਾਲ ਵਰਗ ’ਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਵਿਦਿਆਰਥੀ ਜਿਥੇ ਸਿੱਖਿਆਂ ਦੇ ਖੇਤਰ ’ਚ 98.8 ਫੀਸਦੀ ਅੰਕ ਲੈ ਕੇ  ਅੱਗੇ  ਆ ਰਹੇ ਹਨ ਉਥੇ ਖੇਡਾਂ ’ਚ ਵੀ  ਅੱਗੇ ਆ ਰਹੇ ਹਨ। ਇਸ ਤੋਂ ਪਹਿਲਾਂ ਸਕੂਲ ਖੇਡਾਂ ’ਚ ਵੀ ਜ਼ੋਨਲ ਪੱਧਰ ’ਤੇ ਹੋਏ ਮੁਕਾਬਲੇ ’ਚ 14 ਸਾਲ ਅਤੇ 17 ਸਾਲ ਵਰਗ ’ਚ ਲੜਕੀਆਂ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਲੜਕਿਆਂ ਨੇ ਇਨਾਂ ਜ਼ੋਨਲ ਮੁਕਾਬਲੇ ’ਚ 14 ਸਾਲ ਵਰਗ ’ਚ ਪਹਿਲਾਂ ਅਤੇ 17 ਸਾਲ ਵਰਗ ’ਚ ਦੂਸਰਾ ਸਥਾਨ ਕੀਤਾ। ਸਿੱਖਿਆ ਦੇ ਖੇਤਰ ਦੇ ਨਾਲ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਮਾਪਿਆਂ ਵਲੋਂ ਮਿਲ ਰਹੇ ਸਹਿਯੋਗ ਦਾ ਵੀ ਧੰਨਵਾਦ ਕਰਦਾ ਹੈ ਜੋ ਸਵੇਰੇ ਤਿਆਰੀ ਲੀ ਬੱਚਿਆਂ ਨੂੰ ਸਕੂਲ ਛੱਡ ਕੇ ਜਾਂਦੇ ਹਨ। ਇਸ ਤੋਂ ਇਲਾਵਾ ਇਨਾਂ ਖੇਡਾਂ ਦੀ ਤਿਆਰੀ ਕਰਵਾ ਰਹੇ ਅਧਿਆਪਕ ਸਹਿਬਾਨ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।