Sports actrivities - And Summer camp organisation
ਬੜਾ ਪਿੰਡ ਸੈਂਟਰ ਦੀਆਂ ਪ੍ਰਾਇਮਰੀ ਖੇਡਾਂ ਅੱਟੀ ’ਚ ਸ਼ਾਨੋ ਸ਼ੋਕਤ ਨਾਲ ਸ਼ੁਰੂ -ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਹਰਜਿੰਦਰ ਕੌਰ ਅਤੇ ਬਲਾਕ ਸਿੱਖਿਆ ਅਫਸਰ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੜਾ ਪਿੰਡ ਸੈਂਟਰ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸੈਂਟਰ ਹੈੱਡ ਜੀਵਨ ਲਾਲ ਦੀ ਅਗਵਾਈ ’ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਸਕੂਲ ਦੀ ਚੈਅਰਪਰਸਨ ਰਵਿੰਦਰਜੀਤ ਕੌਰ , ਸੈਂਟਰ ਹੈੱਡ ਜੀਵਨ ਲਾਲ , ਪਿ੍ਰੰਸੀਪਲ ਸੁਭਾਸ਼ ਚੰਦਰ ਸਾਂਝੇ ਤੌਰ ਨੇ ਰੀਬਨ ਕੱਟ ਕੇ ਕੀਤੀ। ਇਸ ਦੌਰਾਨ ਕਰਵਾਈਆਂ ਗਈਆਂ ਖੇਡਾਂ ’ਚ ਮੇਜ਼ਵਾਨ ਸਕੂਲ ਰੱਸਾਕਸ਼ੀ ਅਤੇ ਹੈੱਡਬਾਲ ’ਚ ਅੱਵਲ ਰਿਹਾ ਜਦਕਿ ਖੋ-ਖੋ ’ਚ ਸਰਕਾਰੀ ਪ੍ਰਾਇਮਰੀ ਸਕੂਲ ਕਮਾਲਪੁਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਇਸ ਦੌਰਾਨ ਧਰਮਿੰਦਰਜੀਤ ਹੈੱਡ ਟੀਚਰ ਕਮਾਲਪੁਰ ਨੇ ਦੱਸਿਆ ਕਿ ਅੱਜ ਵੱਖ ਵੱਖ ਮੁਕਾਬਲਿਆਂ ਦੀਆਂ ਖੇਡਾਂ ਚੋਂ ਸੈਂਟਰ ਲਈ ਟੀਮਾਂ ਚੁਣੀਆਂ ਗਈਆਂ ਹਨ ਤਾਂ ਜੋ ਬਲਾਕ ਪੱਧਰ ’ਤੇ ਬੜਾ ਪਿੰਡ ਸੈਂਟਰ ਦਾ ਨਾਂ ਇਹ ਖਿਡਾਰੀ ਅੱਗੇ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਫੁੱਟਬਾਲ ’ਚ ਜੇ.ਐਸ.ਐਫ.ਐਚ ਖਾਲਸਾ ਸਕੂਲ ਅੱਟਾ ਪਹਿਲੇ ਸਥਾਨ ’ਤੇ ਰਿਹਾ ਜਦਕਿ ਕਬੱਡੀ ਨੈਸ਼ਨਲ ਸਟਾਈਲ ’ਚ ਸਰਕਾਰੀ ਪ੍ਰਾਇਮਰੀ ਸਕੂਲ ਅੱਟਾ ਪਹਿਲੇ ਸਥਾਨ ’ਤੇ ਰਿਹਾ। ਕਬੱਡੀ ਸਰਕਲ ਸਟਾਇਲ ’ਚ ਪੰਜਾਬ ਅਕੈਡਮੀ ਕਾਨਵੈਂਟ ਸਕੂਲ ਅਤੇ ਫਾਈਵ ਐੱਚ ਪਬਲਿਕ ਸਕੂਲ ਬੜਾ ਪਿੰਡ ਸਾਂਝੇ ਤ...