Posts

Showing posts from September, 2024

Sports actrivities - And Summer camp organisation

Image
 ਬੜਾ ਪਿੰਡ ਸੈਂਟਰ ਦੀਆਂ ਪ੍ਰਾਇਮਰੀ ਖੇਡਾਂ ਅੱਟੀ ’ਚ  ਸ਼ਾਨੋ ਸ਼ੋਕਤ ਨਾਲ ਸ਼ੁਰੂ -ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਹਰਜਿੰਦਰ ਕੌਰ ਅਤੇ ਬਲਾਕ ਸਿੱਖਿਆ ਅਫਸਰ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੜਾ ਪਿੰਡ ਸੈਂਟਰ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸੈਂਟਰ ਹੈੱਡ ਜੀਵਨ ਲਾਲ ਦੀ ਅਗਵਾਈ ’ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਸਕੂਲ ਦੀ ਚੈਅਰਪਰਸਨ ਰਵਿੰਦਰਜੀਤ ਕੌਰ , ਸੈਂਟਰ ਹੈੱਡ ਜੀਵਨ ਲਾਲ , ਪਿ੍ਰੰਸੀਪਲ ਸੁਭਾਸ਼ ਚੰਦਰ ਸਾਂਝੇ ਤੌਰ ਨੇ ਰੀਬਨ ਕੱਟ ਕੇ ਕੀਤੀ। ਇਸ ਦੌਰਾਨ ਕਰਵਾਈਆਂ ਗਈਆਂ ਖੇਡਾਂ ’ਚ ਮੇਜ਼ਵਾਨ ਸਕੂਲ ਰੱਸਾਕਸ਼ੀ ਅਤੇ ਹੈੱਡਬਾਲ ’ਚ ਅੱਵਲ ਰਿਹਾ ਜਦਕਿ ਖੋ-ਖੋ ’ਚ ਸਰਕਾਰੀ ਪ੍ਰਾਇਮਰੀ ਸਕੂਲ ਕਮਾਲਪੁਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਇਸ ਦੌਰਾਨ ਧਰਮਿੰਦਰਜੀਤ ਹੈੱਡ ਟੀਚਰ ਕਮਾਲਪੁਰ ਨੇ ਦੱਸਿਆ ਕਿ  ਅੱਜ ਵੱਖ ਵੱਖ ਮੁਕਾਬਲਿਆਂ ਦੀਆਂ ਖੇਡਾਂ ਚੋਂ ਸੈਂਟਰ ਲਈ ਟੀਮਾਂ ਚੁਣੀਆਂ ਗਈਆਂ ਹਨ ਤਾਂ ਜੋ ਬਲਾਕ ਪੱਧਰ ’ਤੇ ਬੜਾ ਪਿੰਡ ਸੈਂਟਰ ਦਾ ਨਾਂ ਇਹ ਖਿਡਾਰੀ ਅੱਗੇ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਫੁੱਟਬਾਲ ’ਚ ਜੇ.ਐਸ.ਐਫ.ਐਚ ਖਾਲਸਾ ਸਕੂਲ ਅੱਟਾ ਪਹਿਲੇ ਸਥਾਨ ’ਤੇ ਰਿਹਾ ਜਦਕਿ ਕਬੱਡੀ ਨੈਸ਼ਨਲ ਸਟਾਈਲ ’ਚ ਸਰਕਾਰੀ ਪ੍ਰਾਇਮਰੀ ਸਕੂਲ ਅੱਟਾ ਪਹਿਲੇ ਸਥਾਨ ’ਤੇ ਰਿਹਾ। ਕਬੱਡੀ ਸਰਕਲ ਸਟਾਇਲ ’ਚ ਪੰਜਾਬ ਅਕੈਡਮੀ ਕਾਨਵੈਂਟ ਸਕੂਲ ਅਤੇ ਫਾਈਵ ਐੱਚ ਪਬਲਿਕ ਸਕੂਲ ਬੜਾ ਪਿੰਡ ਸਾਂਝੇ ਤ...

SSP Jalandhar Rural visit at School Campus

Image
 ਬੱਚੇ ਸਿੱਖਿਆ ਦੇ ਨਾਲ ਖੇਡਾਂ ’ਚ ਅੱਗੇ ਆ ਕੇ ਸਕੂਲ ਮਾਪਿਆਂ ਅਤੇ ਜ਼ਿਲੇ ਦਾ ਨਾਂ ਰੋਸ਼ਨ ਕਰ ਰਹੇ ਹਨ-ਐਸ.ਐਸ.ਪੀ. ਖੱਖ ਕੈਂਸਰ ਪੀੜ੍ਹਤ ਬੱਚੇ ਨੂੰ ਦਿੱਤਾ ਇੱਕ ਲੱਖ ਦਾ ਚੈੱਕ -ਬੱਚੇ ਨਸ਼ਿਆਂ ਤੋਂ ਦੂਰ ਰਹਿ ਕਿ ਖੇਡਾਂ ’ਚ ਹਿੱਸਾ ਲੈ ਕੇ ਆਪਣੇ ਮਾਪਿਆਂ, ਸਕੂਲ ਅਤੇ ਜ਼ਿਲੇ ਦਾ ਨਾਂ ਰੋਸ਼ਨ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਐਸ.ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਗੁਰਾਇਆ ਪੱਤਰਕਾਰ ਐਸੋਸੀਏਸ਼ਨ (ਰਜਿ) ਅਤੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਵਲੋਂ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਬਲੱਡ ਕੈਂਸਰ ਤੋਂ ਪੀੜ੍ਹਤ ਬੱਚੇ ਤਨੀਸ਼ ਵਾਸੀ ਬਕਾਪੁਰ ਦੀ ਮਾਤਾ ਨੂੰ ਸਕੂਲ ਅਤੇ ਮਾਪਿਆਂ ਵਲੋਂ ਇਕੱਤਰ ਕੀਤੀ ਰਾਸ਼ੀ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਵੀ ਕੀਤਾ। ਸਮਾਗਮ ਦੌਰਾਨ ਸਕੂਲ ਦੇ ਜ਼ਿਲਾ ਪੱਧਰ ’ਤੇ ਜੇਤੂ ਰਹੀਆਂ ਚਾਰ ਟੀਮਾਂ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਸਟੇਟ ਪੱਧਰ ’ਤੇ ਇਨ੍ਹਾਂ ਬੱਚਿਆਂ ਦੀ ਜਿੱਤ ਦੀ ਆਸ ਕਰਦੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਇਹ ਸਕੂਲ ਘੱਟ ਫੀਸ ’ਤੇ ਜਿਥੇ ਮਿਆਰੀ ਸਿੱਖਿਆ ਦੇ ਰਿਹਾ ਹੈ ਉਥੇ ਬਗੈਰ ਕਿਸੇ  ਫੀਸ ਤੋਂ ਬੱਚਿਆਂ ਨੂੰ ਮੁਫ਼ਤ ਖੇਡਾਂ ਦੀ ਸਿਖਲਾਈ ਦੇ ਰਿਹਾ ਹੈ। ਇਸ ਮੌਕੇ ਉਨ੍ਹਾਂ ਜੀਪੀਏ ਦੀ ਪ੍ਰਸ਼ੰਸ਼ਾ ਕਰਦੇ ਕਿਹਾ ਕਿ ਇਹ ਸੰਸਥਾ ਹਮੇਸ਼ਾਂ ਸਮਾਜ ’ਚ ਸਾਰਥਿਕ ਕੰਮਾਂ ’ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਚੋਂ ਸਿੱ...

School maintained winner position for three years

Image
 ਜ਼ਿਲਾ ਪਧੱਰੀ ਪੱਧਰੀ ਰੱਸਾ-ਕਸ਼ੀ ਮੁਕਾਬਲਿਆਂ ’ਚ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਨੇ ਆਪਣੀ ਚੜ੍ਹਤ ਰੱਖੀ ਬਰਕਰਾਰ ਸਿੱਖਿਆ ਬੋਰਡ ਦੇ ਵਾਈਸ ਚੈਅਰਮੈਨ ਨੇ ਟੀਮ ਕੈਪਟਨਾਂ ਤੋਂ ਰੀਬਨ ਕਟਵਾ ਕੇ ਮੈਚਾਂ ਦੀ ਕਰਵਾਈ ਸ਼ੁਰੂਆਤ ਜ਼ਿਲਾ ਸਿੱਖਿਆ ਅਫਸਰ ਗੁਰਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੇਸ਼ ਲਾਲ ਘੇੜਾ ਦੀ ਅਗਵਾਈ ’ਚ ਜ਼ਿਲਾਂ ਜਲੰਧਰ ਦੇ ਰੱਸਾ ਕਸ਼ੀ ਦੇ ਜ਼ਿਲਾ ਪੱਧਰੀ ਮੁਕਾਬਲੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਕਰਵਾਏ ਗਏ । ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਪ ਚੈਅਰਮੈਨ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਡੀ.ਟੀ.ਸੀ ਸਕੱਤਰ ਹਰਮੇਸ਼ ਘੇੜਾ ਟੀਮ ਕਪਤਾਨ ਹਰਮਨਜੀਤ ਕੌਰ ਅਤੇ ਸੋਫੀਆ ਨੇ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ। ਇਨ੍ਹਾਂ ਮੁਕਾਬਲਿਆਂ ’ਚ14 ਅਤੇ 17 ਸਾਲ ਵਰਗ  ’ਚ ਲੜਕੇ ਅਤੇ ਲੜਕੀਆਂ ਵਰਗ ’ਚ ਮੇਜ਼ਬਾਨ ਸਕੂਲ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਚੜ੍ਹਤ ਬਰਕਰਾਰ ਰੱਖ ’ਕੇ ਸਕੂਲ ਦੇ ਨਾਂ ਦੇ ਨਾਲ ਜ਼ੋਨ ਨੰਬਰ 9 ਗੁਰਾਇਆ ਦਾ ਨਾਂ ਵੀ ਇਲਾਕੇ ’ਚ ਰੋਸ਼ਨ ਕੀਤਾ। 14 ਅਤੇ 17 ਸਾਲ ਵਰਗ ਲੜਕੇ ’ਚ ਸ.ਸ.ਸ ਸਕੂਲ ਜੰਡਿਆਲਾ ਸਮਰਾਏ ਦੂਸਰੇ ਸਥਾਨ ਅਤੇ ਸ.ਸ.ਸ ਸਕੂਲ ਧਨੀ ਪਿੰਡ ਤੀਸਰੇ ਸਥਾਨ ’ਤੇ ਰਿਹਾ। 19 ਸਾਲ ਵਰਗ ਲੜਕੇ ’ਚ ਗੁਰੂ ਹਰਿ ਰਾਏ ਖਾਲਸਾ ਸੀਨੀ.ਸੈਕੰ. ਸਕੂਲ ਦੁਸਾਂਝ ਕਲਾਂ ਪਹਿਲੇ ਅਤੇ ਸ.ਸ.ਸ. ਜੰਡਿਆਲਾ ਸਮ...

Teacher day Announcement

 ਅੱਜ ਅਧਿਆਪਕ ਦਿਵਸ ’ਤੇ ਸਮੂਹ ਵਿਦਿਆਰਥੀ ਰਹਿ ਚੁੱਕੇ ਬੱਚਿਆਂ ਨੂੰ ਜ਼ਿੰਦਗੀ ’ਚ ਕਾਮਯਾਬੀ ਲਈ ਦਿਲੋਂ ਦੁਆਵਾਂ। ਤੁਹਾਡਾ ਪਿਆਰ ਉਸ ਵੇਲੇ ਦੇਖਣ ਨੂੰ ਮਿਲਦਾ ਹੈ ਜਦੋਂ ਸਕੂਲ ਵਲੋਂ ਕੋਈ ਵੀ ਸਮਾਜਿਕ ਸੇਵਾ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਪਹਿਲਾਂ ਵੀ ਇੱਕ ਬੱਚੇ ਦੀ ਕਿਡਨੀ ਬਦਲਣ ਵੇਲੇ ਤੁਹਾਡੇ ਵਲੋਂ ਦਿੱਤੀ ਮੱਦਦ ਅਤੇ ਹੁਣ ਤੁਹਾਡੇ ਵਲੋਂ ਮੇਰੇ ’ਤੇ ਕੀਤੇ ਵਿਸ਼ਵਾਸ਼ ਕਾਰਨ ਹੁਣ  ਕੈਂਸਰ ਪੀੜ੍ਹਤ ਬੱਚੇ ਲਈ ਕੀਤੀ ਮੱਦਦ ਇਲਾਕੇ ’ਚ ਮੇਰਾ, ਤੁਹਾਡੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ ਕਿ ਸਕੂਲ ਸਿਰਫ਼ ਆਰਥਿਕ ਮੁਨਾਫ਼ੇ ਲਈ ਨਹੀਂ ਹੈ ਸਗੋਂ ਸਮਾਜਿਕ ਕਾਰਜਾਂ ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਸਮਾਜਿਕ ਮੱਦਦ ਲਈ ਬੱਚੇ ਅਤੇ ਮਾਪੇ ਹੀ ਨਹੀਂ ਸਗੋਂ ਸਕੂਲ ਸਟਾਫ਼, ਰਿਸ਼ਤੇਦਾਰ  ਅਤੇ ਪੁਰਾਣਾ ਰਹਿ ਚੁੱਕਾ ਸਕੂਲ ਸਟਾਫ਼ ਵੀ ਅੱਗੇ ਆ ਰਿਹਾ ਹੈ। ਉਸ ਵੇਲੇ ਮਨ ਹੋਰ ਵੀ ਖੁਸ਼ ਹੋਇਆ ਜਦ ਇੱਕ ਅਧਿਆਪਕ ਜੋ ਅਧਿਆਪਕ ਜੋ ਪਹਿਲਾਂ ਸਕੂਲ ’ਚ ਮਿਊਜ਼ਿਕ ਟੀਚਰ ਸੀ ਅਤੇ ਨੇਤਰਹੀਣ ਹੈ ਉਸ ਨੇ ਵੀ ਇਸ ਮੁਹਿੰਮ ’ਚ ਅੱਗੇ ਆਇਆ ਅਤੇ ਕਰੀਬ 14000 ਰੁਪਏ ਦਾ ਯੋਗਦਾਨ ਦਿੱਤਾ । ਉਸ ਅਧਿਆਪਕ ਅਤੇ ਬਾਕੀਆਂ ਨੂੰ ਦਿਲੋਂ ਦੁਆਵਾਂ। ਇਹ ਆਪ ਦਾ ਯਕੀਨ ਹੀ ਹੈ ਕਿ ਆਪ ਵਲੋਂ ਦਿੱਤਾ ਇੱਕ ਇੱਕ ਪੈਸਾ ਉਸ ਬੱਚੇ ਦੇ ਮਾਪਿਆਂ ਨੂੰ ਜਾ ਰਿਹਾ ਹੈ। ਖੇਡਾਂ ’ਦੇ ਖੇਤਰ ’ਚ ਸਕੂਲ ਅੱਗੇ ਆ ਰਿਹਾ ਹੈ। ਹੈਂਡਬਾਲ ’ਚ ਸਕੂਲ ਦੇ ਚੁਣੇ ਪੰਜ ਲੜਕੇ ਜ਼ਿਲਾ ਪੱਧਰ ’ਤੇ 14 ਸਾਲ ਅਤੇ 17 ਸ...