Teacher day Announcement

 ਅੱਜ ਅਧਿਆਪਕ ਦਿਵਸ ’ਤੇ ਸਮੂਹ ਵਿਦਿਆਰਥੀ ਰਹਿ ਚੁੱਕੇ ਬੱਚਿਆਂ ਨੂੰ ਜ਼ਿੰਦਗੀ ’ਚ ਕਾਮਯਾਬੀ ਲਈ ਦਿਲੋਂ ਦੁਆਵਾਂ। ਤੁਹਾਡਾ ਪਿਆਰ ਉਸ ਵੇਲੇ ਦੇਖਣ ਨੂੰ ਮਿਲਦਾ ਹੈ ਜਦੋਂ ਸਕੂਲ ਵਲੋਂ ਕੋਈ ਵੀ ਸਮਾਜਿਕ ਸੇਵਾ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਪਹਿਲਾਂ ਵੀ ਇੱਕ ਬੱਚੇ ਦੀ ਕਿਡਨੀ ਬਦਲਣ ਵੇਲੇ ਤੁਹਾਡੇ ਵਲੋਂ ਦਿੱਤੀ ਮੱਦਦ ਅਤੇ ਹੁਣ ਤੁਹਾਡੇ ਵਲੋਂ ਮੇਰੇ ’ਤੇ ਕੀਤੇ ਵਿਸ਼ਵਾਸ਼ ਕਾਰਨ ਹੁਣ  ਕੈਂਸਰ ਪੀੜ੍ਹਤ ਬੱਚੇ ਲਈ ਕੀਤੀ ਮੱਦਦ ਇਲਾਕੇ ’ਚ ਮੇਰਾ, ਤੁਹਾਡੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ ਕਿ ਸਕੂਲ ਸਿਰਫ਼ ਆਰਥਿਕ ਮੁਨਾਫ਼ੇ ਲਈ ਨਹੀਂ ਹੈ ਸਗੋਂ ਸਮਾਜਿਕ ਕਾਰਜਾਂ ਕਰਕੇ ਵੀ ਜਾਣਿਆ ਜਾਂਦਾ ਹੈ।
ਇਸ ਸਮਾਜਿਕ ਮੱਦਦ ਲਈ ਬੱਚੇ ਅਤੇ ਮਾਪੇ ਹੀ ਨਹੀਂ ਸਗੋਂ ਸਕੂਲ ਸਟਾਫ਼, ਰਿਸ਼ਤੇਦਾਰ  ਅਤੇ ਪੁਰਾਣਾ ਰਹਿ ਚੁੱਕਾ ਸਕੂਲ ਸਟਾਫ਼ ਵੀ ਅੱਗੇ ਆ ਰਿਹਾ ਹੈ। ਉਸ ਵੇਲੇ ਮਨ ਹੋਰ ਵੀ ਖੁਸ਼ ਹੋਇਆ ਜਦ ਇੱਕ ਅਧਿਆਪਕ ਜੋ ਅਧਿਆਪਕ ਜੋ ਪਹਿਲਾਂ ਸਕੂਲ ’ਚ ਮਿਊਜ਼ਿਕ ਟੀਚਰ ਸੀ ਅਤੇ ਨੇਤਰਹੀਣ ਹੈ ਉਸ ਨੇ ਵੀ ਇਸ ਮੁਹਿੰਮ ’ਚ ਅੱਗੇ ਆਇਆ ਅਤੇ ਕਰੀਬ 14000 ਰੁਪਏ ਦਾ ਯੋਗਦਾਨ ਦਿੱਤਾ । ਉਸ ਅਧਿਆਪਕ ਅਤੇ ਬਾਕੀਆਂ ਨੂੰ ਦਿਲੋਂ ਦੁਆਵਾਂ। ਇਹ ਆਪ ਦਾ ਯਕੀਨ ਹੀ ਹੈ ਕਿ ਆਪ ਵਲੋਂ ਦਿੱਤਾ ਇੱਕ ਇੱਕ ਪੈਸਾ ਉਸ ਬੱਚੇ ਦੇ ਮਾਪਿਆਂ ਨੂੰ ਜਾ ਰਿਹਾ ਹੈ।
ਖੇਡਾਂ ’ਦੇ ਖੇਤਰ ’ਚ ਸਕੂਲ ਅੱਗੇ ਆ ਰਿਹਾ ਹੈ। ਹੈਂਡਬਾਲ ’ਚ ਸਕੂਲ ਦੇ ਚੁਣੇ ਪੰਜ ਲੜਕੇ ਜ਼ਿਲਾ ਪੱਧਰ ’ਤੇ 14 ਸਾਲ ਅਤੇ 17 ਸਾਲ ਵਰਗ ’ਚ ਜੇਤੂ ਰਹਿ ਕੇ ਸਟੇਟ ’ਚ ਖੇਡਣਗੇ। ਦੋ ਲੜਕੀਆਂ ਬਾਕਸਿੰਗ ’ਚ ਸਟੇਟ ਪੱਧਰ ’ਤੇ ਖੇਡਣਗੀਆਂ ।
ਮੈਂ ਵਿਦੇਸ਼ਾਂ ’ਚ ਸਕੂਲ ਦੇ ਰਹਿ ਰਹੇ ਖਿਡਾਰੀਆਂ ਨੂੰ ਅੱਜ ਅਧਿਆਪਕ ਦਿਵਸ ’ਤੇ ਉਨ੍ਹਾਂ ਦੀ ਤਰੱਕੀ ਦੀ ਅਰਦਾਸ ਕਰਦਾ ਹਾਂ ਅਤੇ ਬੈਡਮਿੰਟਨ ਲਈ ਇੰਨਡੋਰ ਸਟੇਡੀਅਮ ਬਨਾਉਣ ਲਈ ਆਪੀਲ ਕਰਦਾ ਹਾਂ ਤਾਂ ਜੋ ਇਲਾਕੇ ’ਚ ਆਪਾਂ ਬੈਡਮਿੰਟਨ ਖੇਡ ਤੋਂ ਸ਼ੁਰੂ ਹੋ ਕੇ ਰੱਸਾਕਸ਼ੀ, ਹਰਲਡਜ਼, ਹੈਮਰ ਥਰੋ, ਡਿਸਕਸ ਥਰੋ ’ਚ ਸਟੇਟ ਪੱਧਰ ’ਤੇ ਜਾ ਚੁੱਕੇ ਹਾਂ ਪਰ ਬੈਡਮਿੰਟਨ ’ਚ ਇੰਨਡੋਰ ਸਟੇਡੀਅਮ ਦੀ ਕਮੀ ਕਾਰਨ ਅੱਗੇ ਨਹੀਂ ਵੱਧ ਰਹੇ ਸੋ ਆਸ ਕਰਦਾ ਹਾਂ ਕਿ ਆਪ ਇਸ ਲਈ ਵੱਧ ਤੋਂ ਵੱਧ ਸਹਿਯੋਗ ਦੇਵੋਗੇ।

Comments