ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਦਿਖਾ ਰਹੇ ਨੇ ਯੋਗ ਦਿਵਸ 'ਚ ਰੁੱਚੀ
ਸਿੱਖਿਆ ਵਿਭਾਗ ਪੰਜਾਬ ਦੀ ਸਪੋਰਟਸ ਸ਼ਾਖਾ ਵਲੋਂ 15 ਤੋਂ 21 ਜੂਨ ਤੱਕ ਸ਼ੁਰੂ ਕੀਤੇ ਯੋਗ ਦਿਵਸ 'ਚ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਰੁੱਚੀ ਦਿਖਾ ਰਹੇ ਹਨ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਆਨਲਾਈਨ ਸਿੱਖਿਆ ਦੀ ਕੜੀ ਤਹਿਤ ਵਿਦਿਆਰਥੀਆਂ ਨੂੰ ਰੋਜ਼ਾਨਾ ਦੱਸਿਆ ਗਿਆ ਹੈ ਕਿ ਕਿਹੜੇ ਯੋਗ ਆਸਣ ਕਿਹੜੇ ਦਿਨ ਕਰਨੇ ਹਨ ਅਤੇ ਵਿਦਿਆਰਥੀ ਇਸ ਰੂਪ ਰੇਖਾ ਤਹਿਤ ਰੋਜ਼ਾਨਾ ਯੋਗ ਆਸਣ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਕਰ ਰਹੇ ਹਨ ਅਤੇ ਸਕੂਲ ਨੂੰ ਆਨਲਾਇਨ ਮਾਧਿਅਮ ਰਾਹੀ ਤਸਵੀਰਾਂ ਭੇਜ ਰਹੇ ਹਨ। ਉਨ•ਾਂ ਅੱਗੇ ਦੱਸਿਆ ਕਿ ਆਨ ਲਾਇਨ ਸਿੱਖਿਆ 'ਚ ਮਾਪਿਆਂ ਵਲੋਂ ਸਕੂਲ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਤੀਊਸ਼ਾਂ ਗੋਤਮ , ਹਰਨੂਰ, ਸੁਖਮਨ ਅਤੇ ਸੋਨੀ ਵਿਦਿਆਰਥੀਆਂ ਨੇ ਇਸ ਸਬੰਧੀ ਸਕੂਲ ਨੂੰ ਜਾਣਕਾਰੀ ਦਿੱਤੀ ਕਿ ਲਾਕ ਡਾਊਨ ਦੌਰਾਨ ਜਿਥੇ ਉਨ•ਾਂ ਨੇ ਘਰ ਰਹਿ ਕੇ ਸਿੱਖਿਆ ਹਾਸਲ ਕੀਤੀ ਉਥੇ ਸਕੂਲ ਵਲੋਂ ਵੱਖ ਵੱਖ ਗਤੀਵਿਧੀਆਂ 'ਚ ਭਾਗ ਵੀ ਲਿਆ। ਬੱਚਿਆਂ ਨੇ ਆਪਣੇ ਸੁਨੇਹੇ 'ਚ ਕਿਹਾ ਕਿ ਉਹ ਸਕੂਲ ਨਾਲ ਲਗਾਤਾਰ ਜੁੜ ਕੇ ਸਿੱਖਿਆ ਦੇ ਨਾਲ ਨਾਲ ਆਪਣਾ ਸਰਵਪੱਖੀ ਵਿਕਾਸ ਕਰ ਰਹੇ ਹਨ। ਚਰਨਜੀਤ ਸਿੰਘ ਨੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਰੇਕ ਗਤੀਵਿਧੀ ਨਾਲ ਜੋੜ ਰਹੇ ਹਨ। ਉਨ•ਾਂ ਅੱਗੇ ਦੱਸਿਆ ਕਿ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਤੇ ਸਮੂਹ ਬੱਚੇ ਆਨਲਾਇਨ ਮਾਧਿਅਮ ਰਾਹੀਂ ਯੋਗ ਮੁਕਾਬਲੇ 'ਚ ਘਰ ਬੈਠ ਕੇ ਭਾਗ ਲੈਣਗੇ ਅਤੇ ਹਰੇਕ ਭਾਗ ਲੈਣ ਵਾਲੇ ਬੱਚੇ ਦੀ ਹੋਸਲਾਅਫਜ਼ਾਈ ਕੀਤੀ ਜਾਵੇਗੀ।





Comments