Sports actrivities - And Summer camp organisation
ਬੜਾ ਪਿੰਡ ਸੈਂਟਰ ਦੀਆਂ ਪ੍ਰਾਇਮਰੀ ਖੇਡਾਂ ਅੱਟੀ ’ਚ ਸ਼ਾਨੋ ਸ਼ੋਕਤ ਨਾਲ ਸ਼ੁਰੂ
-ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਹਰਜਿੰਦਰ ਕੌਰ ਅਤੇ ਬਲਾਕ ਸਿੱਖਿਆ ਅਫਸਰ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੜਾ ਪਿੰਡ ਸੈਂਟਰ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸੈਂਟਰ ਹੈੱਡ ਜੀਵਨ ਲਾਲ ਦੀ ਅਗਵਾਈ ’ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਸਕੂਲ ਦੀ ਚੈਅਰਪਰਸਨ ਰਵਿੰਦਰਜੀਤ ਕੌਰ , ਸੈਂਟਰ ਹੈੱਡ ਜੀਵਨ ਲਾਲ , ਪਿ੍ਰੰਸੀਪਲ ਸੁਭਾਸ਼ ਚੰਦਰ ਸਾਂਝੇ ਤੌਰ ਨੇ ਰੀਬਨ ਕੱਟ ਕੇ ਕੀਤੀ। ਇਸ ਦੌਰਾਨ ਕਰਵਾਈਆਂ ਗਈਆਂ ਖੇਡਾਂ ’ਚ ਮੇਜ਼ਵਾਨ ਸਕੂਲ ਰੱਸਾਕਸ਼ੀ ਅਤੇ ਹੈੱਡਬਾਲ ’ਚ ਅੱਵਲ ਰਿਹਾ ਜਦਕਿ ਖੋ-ਖੋ ’ਚ ਸਰਕਾਰੀ ਪ੍ਰਾਇਮਰੀ ਸਕੂਲ ਕਮਾਲਪੁਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਇਸ ਦੌਰਾਨ ਧਰਮਿੰਦਰਜੀਤ ਹੈੱਡ ਟੀਚਰ ਕਮਾਲਪੁਰ ਨੇ ਦੱਸਿਆ ਕਿ ਅੱਜ ਵੱਖ ਵੱਖ ਮੁਕਾਬਲਿਆਂ ਦੀਆਂ ਖੇਡਾਂ ਚੋਂ ਸੈਂਟਰ ਲਈ ਟੀਮਾਂ ਚੁਣੀਆਂ ਗਈਆਂ ਹਨ ਤਾਂ ਜੋ ਬਲਾਕ ਪੱਧਰ ’ਤੇ ਬੜਾ ਪਿੰਡ ਸੈਂਟਰ ਦਾ ਨਾਂ ਇਹ ਖਿਡਾਰੀ ਅੱਗੇ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਫੁੱਟਬਾਲ ’ਚ ਜੇ.ਐਸ.ਐਫ.ਐਚ ਖਾਲਸਾ ਸਕੂਲ ਅੱਟਾ ਪਹਿਲੇ ਸਥਾਨ ’ਤੇ ਰਿਹਾ ਜਦਕਿ ਕਬੱਡੀ ਨੈਸ਼ਨਲ ਸਟਾਈਲ ’ਚ ਸਰਕਾਰੀ ਪ੍ਰਾਇਮਰੀ ਸਕੂਲ ਅੱਟਾ ਪਹਿਲੇ ਸਥਾਨ ’ਤੇ ਰਿਹਾ। ਕਬੱਡੀ ਸਰਕਲ ਸਟਾਇਲ ’ਚ ਪੰਜਾਬ ਅਕੈਡਮੀ ਕਾਨਵੈਂਟ ਸਕੂਲ ਅਤੇ ਫਾਈਵ ਐੱਚ ਪਬਲਿਕ ਸਕੂਲ ਬੜਾ ਪਿੰਡ ਸਾਂਝੇ ਤੌਰ ’ਤੇ ਜੇਤੂ ਰਹੇ। ਉਨ੍ਹਾਂ ਅੱਗੇ ਦੱਸਿਆ ਕਿ ਸੋਮਵਾਰ ਨੂੰ ਇਨ੍ਹਾਂ 14 ਸਕੂਲਾਂ ਦੇ ਲੜਕੇ ਅਤੇ ਲੜਕੇ ਖਿਡਾਰੀਆਂ ਦੋੜਾਂ ਦੇ ਮੁਕਾਬਲੇ ਬੜਾ ਪਿੰਡ ’ਚ ਹੋਣਗੇ। ਇਸ ਦੌਰਾਨ ਹਰੀਪਾਲ ਹੈੱਡ ਟੀਚਰ ਮਨਸੂਰਪੁਰ, ਸੰਦੀਪ ਕੁਮਾਰ ਅਧਿਆਪਕ ਅੱਟਾ, ਗੁਰਪਾਲ ਸਿੰਘ ਅਧਿਆਪਕ ਅੱਟੀ, ਹਸਨ ਖਾਨ, ਮੈਡਮ ਬਲਜੀਤ ਕੌਰ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
ਸਕੂਲ ’ਚ ਸਮਰਕੈਂਪ ਅਤੇ ਕਿਡਜ਼ ਪਾਰਟੀ ਦਾ ਕੀਤਾ ਆਯੋਜਨ
ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਅੱਜ ਨਰਸਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ‘ਨੋ-ਬੈਗ’ ਦਿਨ ਤਹਿਤ ਉਚੇਚੇ ਤੌਰ ’ਤੇ ਸਮਰ ਕੈਂਪ ਅਤੇ ਕਿਡਜ਼ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਦੀ ਸੇਫ਼ਟੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਮਾਪਦੰਡਾਂ ਤਹਿਤ ਵੱਖ-ਵੱਖ ਗਤੀਵਿਧਆਂ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਐਮ.ਡੀ. ਸੁਖਦੀਪ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਅਕਸਰ ਅਜਿਹੀਆਂ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ। ਬੱਚਿਆਂ ਨੇ ਅੱਜ ਇਸ ਵਿਸ਼ੇਸ ਕੈਂਪ ਦੌਰਾਨ ਮਾਨਿਸਕ ਤੌਰ ’ਤੇ ਅਨੰਦ ਮਾਣਿਆ। ਉਨ੍ਹਾਂ ਅੱਗੇ ਦੱਸਿਆ ਕਿ ਬੱਚੇ ਇਲਾਕੇ ’ਚ ਵੱਖ-ਵੱਖ ਮਹਿੰਗੇ ਪਾਰਕਾਂ ’ਚ ਜਾਣ ਦੀ ਬਜਾਏ ਸਕੂਲ ਦੇ ਵਿਹੜੇ ’ਚ ਜ਼ਿਆਦਾ ਅਨੰਦ ਮਹਿਸੂਸ ਕਰਦੇ ਹਨ। ਜਿਸ ਤਹਿਤ ਵਾਟਰ ਪਾਰਕ, ਵੱਖ ਵੱਖ ‘ਰਾਈਡਜ਼’ , ‘ਡਾਂਸਿੰਗ ਫਲੋਰ’ ਅਤੇ ‘ ਜੰਪਿੰਗ ’ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਸਕੂਲ ਵਾਈਸ ਪਿ੍ਰੰਸੀਪਲ ਸੰਦੀਪ ਕੌਰ, ਹਰਪ੍ਰੀਤ ਕੌਰ, ਹਰਵਿੰਦਰ ਕੌਰ, ਪਲਵਿੰਦਰ ਕੌਰ, ਮੈਡਮ ਪਲਵੀ, ਮੈਡਮ ਅਮਨਦੀਪ ਕੌਰ, ਗੁਰਚਰਨ ਸਿੰਘ, ਮੈਡਮ ਕੋਮਲ , ਮੈਡਮ ਕਿਰਨ, ਮੈਡਮ ਸੁਨੀਤਾ, ਮੈਡਮ ਅਨੂ, ਮੈਡਮ ਦੀਪਿਕ, ਮੈਡਮ ਅਤੇ ਹੋਰ ਹਾਜ਼ਰ ਸਨ।
Comments
Post a Comment