School maintained winner position for three years
ਜ਼ਿਲਾ ਪਧੱਰੀ ਪੱਧਰੀ ਰੱਸਾ-ਕਸ਼ੀ ਮੁਕਾਬਲਿਆਂ ’ਚ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਨੇ ਆਪਣੀ ਚੜ੍ਹਤ ਰੱਖੀ ਬਰਕਰਾਰ
ਸਿੱਖਿਆ ਬੋਰਡ ਦੇ ਵਾਈਸ ਚੈਅਰਮੈਨ ਨੇ ਟੀਮ ਕੈਪਟਨਾਂ ਤੋਂ ਰੀਬਨ ਕਟਵਾ ਕੇ ਮੈਚਾਂ ਦੀ ਕਰਵਾਈ ਸ਼ੁਰੂਆਤ
ਜ਼ਿਲਾ ਸਿੱਖਿਆ ਅਫਸਰ ਗੁਰਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੇਸ਼ ਲਾਲ ਘੇੜਾ ਦੀ ਅਗਵਾਈ ’ਚ ਜ਼ਿਲਾਂ ਜਲੰਧਰ ਦੇ ਰੱਸਾ ਕਸ਼ੀ ਦੇ ਜ਼ਿਲਾ ਪੱਧਰੀ ਮੁਕਾਬਲੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਕਰਵਾਏ ਗਏ । ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਪ ਚੈਅਰਮੈਨ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਡੀ.ਟੀ.ਸੀ ਸਕੱਤਰ ਹਰਮੇਸ਼ ਘੇੜਾ ਟੀਮ ਕਪਤਾਨ ਹਰਮਨਜੀਤ ਕੌਰ ਅਤੇ ਸੋਫੀਆ ਨੇ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ। ਇਨ੍ਹਾਂ ਮੁਕਾਬਲਿਆਂ ’ਚ14 ਅਤੇ 17 ਸਾਲ ਵਰਗ ’ਚ ਲੜਕੇ ਅਤੇ ਲੜਕੀਆਂ ਵਰਗ ’ਚ ਮੇਜ਼ਬਾਨ ਸਕੂਲ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਚੜ੍ਹਤ ਬਰਕਰਾਰ ਰੱਖ ’ਕੇ ਸਕੂਲ ਦੇ ਨਾਂ ਦੇ ਨਾਲ ਜ਼ੋਨ ਨੰਬਰ 9 ਗੁਰਾਇਆ ਦਾ ਨਾਂ ਵੀ ਇਲਾਕੇ ’ਚ ਰੋਸ਼ਨ ਕੀਤਾ। 14 ਅਤੇ 17 ਸਾਲ ਵਰਗ ਲੜਕੇ ’ਚ ਸ.ਸ.ਸ ਸਕੂਲ ਜੰਡਿਆਲਾ ਸਮਰਾਏ ਦੂਸਰੇ ਸਥਾਨ ਅਤੇ ਸ.ਸ.ਸ ਸਕੂਲ ਧਨੀ ਪਿੰਡ ਤੀਸਰੇ ਸਥਾਨ ’ਤੇ ਰਿਹਾ। 19 ਸਾਲ ਵਰਗ ਲੜਕੇ ’ਚ ਗੁਰੂ ਹਰਿ ਰਾਏ ਖਾਲਸਾ ਸੀਨੀ.ਸੈਕੰ. ਸਕੂਲ ਦੁਸਾਂਝ ਕਲਾਂ ਪਹਿਲੇ ਅਤੇ ਸ.ਸ.ਸ. ਜੰਡਿਆਲਾ ਸਮਰਾਏ ਦੂਸਰੇ ਸਥਾਨ ’ਤੇ ਰਿਹਾ। 14 ਸਾਲ ਵਰਗ ਲੜਕੀਆਂ ’ਚ ਸ.ਸ.ਸ.ਸਕੂਲ ਧਨੀ ਪਿੰਡ ਦੀ ਟੀਮ ਦੂਸਰੇ ਸਥਾਨ ’ਤੇ ਰਹੀ ਜਦਕਿ ਸਮਰਾਏ ਸਕੂਲ ਦੀ ਟੀਮ ਤੀਸਰੇ ਸਥਾਨ ’ਤੇ ਰਹੀ। 17 ਸਾਲ ਵਰਗ ਲੜਕੀਆਂ ’ਚ ਸ.ਸ.ਸ.ਕੰਨਿਆ ਸਕੂਲ ਫਿਲੌਰ ਦੂਸਰੇ ਅਤੇ ਸ.ਸ.ਸ.ਸਕੂਲ ਜੰਡਿਆਲਾ ਸਮਰਾਏ ਤੀਸਰੇ ਸਥਾਨ ’ਤੇ ਰਹੇ। 19 ਸਾਲ ਵਰਗ ਲੜਕੀਆਂ ’ਚ ਸ.ਸ.ਸ.ਕੰਨਿਆ ਸਕੂਲ ਦੁਸਾਂਝ ਕਲਾਂ ਪਹਿਲੇ ਅਤੇ ਸ.ਸ.ਸ.ਕੰਨਿਆ ਫਿਲੌਰ ਸਕੂਲ ਦੂਸਰੇ ਸਥਾਨ ’ਤੇ ਰਿਹਾ। ਇਸ ਮੌਕੇ ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਕਰਦੇ ਪੰਜਾਬ ਸਕੂਲ ਦੇ ਵਾਈਸ ਚੈਅਰਮੈਨ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਪੁਰਾਤਨ ਅਤੇ ਵਿਰਾਸਤੀ ਖੇਡ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਨੂੰ ਪੇਡੂ ਖੇਤਰ ’ਚ ਵਧੀਆ ਪ੍ਰਬੰਧ ਨਾਲ ਕਰਵਾਉਣ ਲਈ ਮੇਜ਼ਬਾਨ ਸਕੂਲ ਵਧਾਈ ਦਾ ਪਾਤਰ ਹੈ । ਇਸ ਮੌਕੇ ਉਨ੍ਹਾਂ ਸਕੂਲ ਐਮ.ਡੀ. ਸੁਖਦੀਪ ਸਿੰਘ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਫਿਲੌਰ ਹਲਕੇ ’ਚ ਉਹ ਇਹ ਖੇਡ ਵਿਕਸਤ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਦਾ ਪ੍ਰੇਰਣਾ ਸਰੋਤ ਬਣ ਰਹੇ ਹਨ। ਇਸ ਮੌਕੇ ਉਨ੍ਹਾਂ ਜੇਤੂ ਟੀਮਾਂ ਨੂੰ ਮੌਕੇ ’ਤੇ ਮੈਡਲ ਅਤੇ ਟਰਾਫ਼ੀਆਂ ਦੇਣ ਲਈ ਡੀ.ਟੀ.ਸੀ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਖਿਡਾਰੀਆਂ ਦਾ ਮਨੋਬੱਲ ਵਧਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਦੇ ਡੀ.ਟੀ.ਸੀ. ਜਨਰਲ ਸਕੱਤਰ ਨੇ ਕਿਹਾ ਸਿੱਖਿਆ ਬੋਰਡ ਦੇ ਵਾਈਸ ਚੈਅਰਮੈਨ ਜੋ ਖੁਦ ਖਿਡਾਰੀ ਵੀ ਹਨ ਬੱਚਿਆਂ ਨੂੰ ਸਿੱਖਿਆ ਨੇ ਨਾਲ ਨਾਲ ਖੇਡਾਂ ’ਚ ਅੱਗੇ ਲਿਆਉਣ ਲਈ ਯਤਨਸ਼ੀਲ ਹਨ। ਇਸ ਮੌਕੇ ਉਨ੍ਹਾਂ ਅਤੇ ਸਮੁੱਚੀ ਜ਼ਿਲਾ ਟੂਰਨਾਮੈਂਟ ਟੀਮ ਦਾ ਧੰਨਵਾਦ ਕਰਦਿਆਂ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਡੀ.ਟੀ.ਸੀ. ਦੇ ਜਨਰਲ ਸਕੱਤਰ ਦੇ ਯਤਨਾਂ ਨਾਲ ਜ਼ਿਲਾ ਪੱਧਰੀ ਮੁਕਾਬਲੇ ਉਨ੍ਹਾਂ ਦੇ ਸਕੂਲ ’ਚ ਕਰਵਾਏ ਗਏ। ਉਨ੍ਹਾਂ ਇਸ ਮੌਕੇ ਖੇਡਾਂ ਵਤਨ ਪੰਜਾਬ ਦੀਆਂ ’ਚੋਂ ਇਸ ਖੇਡ ਨੂੰ ਬਾਹਰ ਕਰਨ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਖਿਡਾਰੀਆਂ ਦੇ ਮਨੋਬੱਲ ਟੁੱਟਣਗੇ। ਉਨ੍ਹਾਂ ਮੰਗ ਕੀਤੀ ਕਿ ਇਸ ਖੇਡ ਨੂੰ ਗਰੇਡਸ਼ਨ ਦਿੱਤੀ ਜਾਵੇ ਤਾਂ ਜੋਂ ਵਿਰਾਸਤੀ ਖੇਡਾਂ ਕਾਇਮ ਰਹਿਣ। ਇਸ ਮੌਕੇ ਮੁੱਖ ਮਹਿਮਾਨ ਅਤੇ ਪੁੱਜੀਆਂ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਕੂਲ ਪਿ੍ਰੰਸੀਪਲ ਬਲਜਿੰਦਰ ਕੁਮਾਰ ਅਤੇ ਸਮੁੱਚੀ ਜ਼ੋਨ ਟੀਮ ਵਲੋਂ ਯਾਦਗਾਰੀ ਚਿੰਨ ਦਿੱਤੇ ਗਏ। ਟੂਰਨਾਮੈਂਟ ਦੌਰਾਨ ਕਨਵੀਨਰ ਪਿ੍ਰੰਸੀਪਲ ਧਰਮਪਾਲ ਸ.ਸ.ਸ. ਸਕੂਲ ਮਹਿਸਮਪੁਰ, ਸਹਾਇਕ ਕਨਵੀਨਰ ਲੈਕਚਰਾਰ ਬਲਦੇਵ ਸਿੰਘ, ਆਫੀਸ਼ਅਲ ਡੀ.ਪੀ.ਆਈ.ਨਰਿੰਦਰ ਕੁਮਾਰ, ਲੈਕਚਰਾਰ ਜਸਪਾਲ ਸਿੰਘ, ਡੀ.ਪੀ.ਆਈ ਗੁਰਬਖਸ਼ ਕੌਰ, ਪੀ.ਟੀ.ਆਈ. ਰਤਨ ਲਾਲ, ਐਨ.ਐਸ.ਕਿਊ ਜਸਵਿੰਦਰ ਸਿੰਘ ਤੋਂ ਇਲਾਵਾ ਗੁਰਾਇਆ ਜ਼ੋਨ 9 ਦੇ ਪ੍ਰਧਾਨ ਪਿ੍ਰੰਸੀਪਲ ਸਤਵਿੰਦਰਪਾਲ ਸਿੰਘ, ਵਿੱਤ ਸਕੱਤਰ ਸੋਮ ਨਾਥ, ਸਮੁੱਚੀ ਜ਼ੋਨ ਟੀਮ, ਰੱਸਾ ਕੱਸ਼ੀ ਮਾਹਿਰ ਕੋਚ ਹਰਮੇਸ਼ ਲਾਲ, ਅਮਰਜੀਤ ਮੈਹਿੰਮੀ, ਜਗਦੀਸ਼ ਚੰਦੜ੍ਹ, ਪਿ੍ਰੰਸੀਪਲ ਹਰਦੀਪ ਸਿੰਘ, ਪਿ੍ਰੰਸੀਪਲ ਹਰਦੀਪ ਸਿੰਘ, ਪਿ੍ਰੰਸੀਪਲ ਸੁਰਿੰਦਰਪਾਲ, ਧਰਮਿੰਦਰ ਕੁਮਾਰ, ਤੀਰਥ ਸਿੰਘ ਬਾਸੀ, ਦੀਪਕ, ਧਰਮਿੰਦਰ ਕੁਮਾਰ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਹਿਬਾਨ ਅਤੇ ਖੇਡ ਅਧਿਕਾਰੀ ਹਾਜ਼ਰ ਸਨ।
Comments
Post a Comment