ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦਾ ਨਤੀਜੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਅੱਟੀ ਸਕੂਲ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪਿ੍ਰੰਸੀਪਲ ਬਲਜ਼ਿੰਦਰ ਕੁਮਾਰ, ਵਾਈਸ ਪਿ੍ਰੰਸੀਪਲ ਸੰਦੀਪ ਕੌਰ ਅਤੇ ਡਾਇਰੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਕੁਲ 42 ਵਿਦਿਆਰਥੀ ਇਸ ਪ੍ਰੀਖਿਆ ’ਚ ਹਾਜ਼ਰ ਹੋਏ ਜਿਨ੍ਹਾਂ ’ਚ 41 ਵਿਦਿਆਰਥੀ ਪਹਿਲੇ ਦਰਜੇ ’ਚ ਪਾਸ ਹੋਏ । ਇੱਕ ਵਿਦਿਆਰਥੀ ਦੂਜੇ ਦਰਜੇ ’ਚ ਪਾਸ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਹਰਮਨਜੀਤ ਕੌਰ ਨੇ 650 ਚੋਂ 626 ਅੰਕ ਲੈਕੇ ਪਹਿਲਾ ਸਥਾਨ ਹਾਸਲ ਕੀਤਾ । ਜਸਪ੍ਰੀਤ ਕੌਰ ਨੇ 624 ਅੰਕ ਲੈਕੇ ਦੂਸਰਾ ਸਥਾਨ ਅਤੇ ਰਜੀਆ ਰਾਣੀ ਨੇ 621 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ । ਉਨ੍ਹਾਂ ਅੱਗੇ ਦੱਸਿਆ ਕਿ 7 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ। ਉਨ੍ਹਾਂ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ , ਵਿਦਿਆਰਥੀਆਂ ਦੀ ਲਗਨ ਅਤੇ ਮਾਪਿਆਂ ਨੇ ਸਹਿਯੋਗ ਨੂੰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਘੱਟ ਫ਼ੀਸ ਤੇ ਮਿਆਰੀ ਸਿੱਖਿਆ ਦੇ ਰਿਹਾ ਇਹ ਸਕੂਲ ਆਉਣ ਵਾਲੇ ਸਮੇਂ ’ਚ ਵੀ ਇਹ ਸਕੂਲ ਇਲਾਕੇ ਦਾਂ ਨਾ ਖੇਡ ਅਤੇ ਵਿਦਿਆ ਦੇ ਖੇਤਰ ’ਚ ਉੱਚਾ ਕਰੇਗਾ। ਇਸ ਮੌਕੇ ਰਵਿੰਦਰਜੀਤ ਕੌਰ, ਜੋਤੀ, ਮੈਡਮ ਸੁਨੀਤਾ , ਸੰਦੀਪ ਕੌਰ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ।
Popular posts from this blog
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਦਿਖਾ ਰਹੇ ਨੇ ਯੋਗ ਦਿਵਸ 'ਚ ਰੁੱਚੀ ਸਿੱਖਿਆ ਵਿਭਾਗ ਪੰਜਾਬ ਦੀ ਸਪੋਰਟਸ ਸ਼ਾਖਾ ਵਲੋਂ 15 ਤੋਂ 21 ਜੂਨ ਤੱਕ ਸ਼ੁਰੂ ਕੀਤੇ ਯੋਗ ਦਿਵਸ 'ਚ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਰੁੱਚੀ ਦਿਖਾ ਰਹੇ ਹਨ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਆਨਲਾਈਨ ਸਿੱਖਿਆ ਦੀ ਕੜੀ ਤਹਿਤ ਵਿਦਿਆਰਥੀਆਂ ਨੂੰ ਰੋਜ਼ਾਨਾ ਦੱਸਿਆ ਗਿਆ ਹੈ ਕਿ ਕਿਹੜੇ ਯੋਗ ਆਸਣ ਕਿਹੜੇ ਦਿਨ ਕਰਨੇ ਹਨ ਅਤੇ ਵਿਦਿਆਰਥੀ ਇਸ ਰੂਪ ਰੇਖਾ ਤਹਿਤ ਰੋਜ਼ਾਨਾ ਯੋਗ ਆਸਣ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਕਰ ਰਹੇ ਹਨ ਅਤੇ ਸਕੂਲ ਨੂੰ ਆਨਲਾਇਨ ਮਾਧਿਅਮ ਰਾਹੀ ਤਸਵੀਰਾਂ ਭੇਜ ਰਹੇ ਹਨ। ਉਨ•ਾਂ ਅੱਗੇ ਦੱਸਿਆ ਕਿ ਆਨ ਲਾਇਨ ਸਿੱਖਿਆ 'ਚ ਮਾਪਿਆਂ ਵਲੋਂ ਸਕੂਲ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਤੀਊਸ਼ਾਂ ਗੋਤਮ , ਹਰਨੂਰ, ਸੁਖਮਨ ਅਤੇ ਸੋਨੀ ਵਿਦਿਆਰਥੀਆਂ ਨੇ ਇਸ ਸਬੰਧੀ ਸਕੂਲ ਨੂੰ ਜਾਣਕਾਰੀ ਦਿੱਤੀ ਕਿ ਲਾਕ ਡਾਊਨ ਦੌਰਾਨ ਜਿਥੇ ਉਨ•ਾਂ ਨੇ ਘਰ ਰਹਿ ਕੇ ਸਿੱਖਿਆ ਹਾਸਲ ਕੀਤੀ ਉਥੇ ਸਕੂਲ ਵਲੋਂ ਵੱਖ ਵੱਖ ਗਤੀਵਿਧੀਆਂ 'ਚ ਭਾਗ ਵੀ ਲਿਆ। ਬੱਚਿਆਂ ਨੇ ਆਪਣੇ ਸੁਨੇਹੇ 'ਚ ਕਿਹਾ ਕਿ ਉਹ ਸਕੂਲ ਨਾਲ ਲਗਾਤਾਰ ਜੁੜ ਕੇ ਸਿੱਖਿਆ ਦੇ ਨਾਲ ਨਾਲ ਆਪਣਾ ਸਰਵਪੱਖੀ ਵਿਕਾਸ ਕਰ ਰਹੇ ਹਨ। ਚਰਨਜੀਤ ਸਿੰਘ ਨੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਰੇਕ ਗਤੀਵ...
Comments
Post a Comment