Achievement in sports


 ਹਾਕੀ ਖਿਡਾਰੀ ਨੇ ਸਕੂਲ ਦਾ ਨਾਂ ਨੈਸ਼ਨਲ ਪੱਧਰ ’ਤੇ  ਰੋਸ਼ਨ ਕੀਤਾ
ਖੇਡਾਂ ਅਤੇ ਮਿਆਰੀ ਸਿੱਖਿਆ ਲਈ ਜਾਣੇ ਜਾਂਦੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਪੁਰਾਣੇ ਖਿਡਾਰੀ ਨੇ ਹਾਕੀ ਜੂਨੀਅਰ ਅੰਡਰ 18 ’ਚ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਪ੍ਰਾਪਤ ਕਰਕੇ ਸੂਕਲ ਦਾ ਨਾਂ ਰੋਸ਼ਨਾਇਆ ਹੈ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਖਿਡਾਰੀ ਅਰਸ਼ਦੀਪ ਸਿੰਘ ਪੁੱਤਰ ਕੁਲਵੀਰ ਰਾਮ ਵਾਸੀ ਤੇਹਿੰਗ ਦੀ ਪਹਿਲਾਂ ਚੋਣ ‘ਰਾਊੰਡ ਗਲਾਸ’ ਹਾਕੀ ਅਕੈਡਮੀ ਨੇ ਕੀਤੀ ਜਿਸ ਕਾਰਨ ਉਹ ਅਕੈਡਮੀ ਦੀ ਹਾਕੀ ਟੀਮ ਦਾ ਖਿਡਾਰੀ ਬਣਿਆ। ਅਕੈਡਮੀ ਵਲੋਂ ਟੀਮ ਨੇ ਜੂਨੀਅਰ ਅੰਡਰ 18 ’ਚ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਹਾਸਲ ਕੀਤਾ। ਅੱਜ ਸਕੂਲ ਪੁੱਜਣ ’ਤੇ ਸਕੂਲ ਵਲੋਂ ਉਸ ਦਾ ਉਚੇਚੇ ਤੌਰ ਸਨਮਾਨ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਨੇ ਦੱਸਿਆ ਕਿ  ਸਕੂਲ ਦਾ ਵਿਦਿਆਰਥੀ ਅਰਸ਼ਦੀਪ ਸਿੰਘ  ਏਕ ਨੂਰ ਹਾਕੀ ਅਕੈਡਮੀ ਤੇਹਿੰਗ ’ਚ ਹਾਕੀ ਲਈ ਮਿਹਨਤ ਕਰਦਾ ਸੀ ਜਿਸ ਦੀ ਚੋਣ ‘ਰਾਊੰਡ ਗਲਾਸ’ ਹਾਕੀ ਅਕੈਡਮੀ ਮੋਹਾਲੀ ਨੇ ਕੀਤੀ । ਉਨ੍ਹਾਂ ਅੱਗੇ ਦੱਸਿਆ ਕਿ ਸਕੂਲ  ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ’ਚ ਸਟੇਟ ਪੱਧਰ ’ਤੇ ਲੈ ਕੇ ਗਿਆ ਹੈ। ਇਸ ਪੁਰਾਣੇ ਖਿਡਾਰੀ ਨੇ ਨੈਸ਼ਨਲ ਪੱਧਰ ’ਤੇ ਗੋਲਡ ਟੀਮ ਦੇ ਮੈਂਬਰ ਬਣ ਕੇ ਰਾਊੰਡ ਗਲਾਸ ਅਕੈਡਮੀ ਦੇ ਨਾਲ-ਨਾਲ ਏਕ ਨੂਰ ਹਾਕੀ ਅਕੈਡਮੀ ਤੇਹਿੰਗ ਅਤੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਨਾਂ ਵੀ ਇਲਾਕੇ ’ਚ ਰੋਸ਼ਨ ਕੀਤਾ ਹੈ। ਇਸ ਦੀ ਤਿਅਰੀ ਲਈ ਕੋਚ ਲਸ਼ਕਰੀ ਰਾਮ, ਗੁਰਜੀਤ ਸਿੰਘ ਦੀ ਮਿਹਨਤ ਰੰਗ ਲਿਆਈ ਹੈ। ਇਸ ਮੌਕੇ ਉਚੇਚੇ ਤੌਰ ’ਤੇ ਸਕੂਲ ਐਮ.ਡੀ. ਸੁਖਦੀਪ ਸਿੰਘ, ਤੀਰਥ ਸਿੰਘ ਜੋਹਲ , ਪਿ੍ਰੰਸੀਪਲ ਬਲਜਿੰਦਰ ਕੁਮਾਰ ਅਤੇ ਸਮੂਹ ਸਟਾਫ਼ ਨੇ ਅਰਸ਼ਦੀਪ ਸਿੰਘ ਨੂੰ ਵਧਾਈ ਦਿੱਤੀ।
ਅਰਸ਼ਦੀਪ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਅਤੇ ਹੋਰ ।

Comments