plantation by student

 ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਵਿਦਿਆਰਥੀਆਂ ਨੇ ਸਕੂਲ ਨੂੰ ਹਰਿਆ ਭਰਿਆ ਬਨਾਉਣ ਦਾ ਲਿਆ ਪ੍ਰਣ
ਸਿੱਖਿਆ ਵਿਭਾਗ ਵਲੋਂ ਜਾਰੀ ਦਿਸ਼ਾਂ ਨਿਰਦੇਸ਼ਾਂ ਤਹਿਤ ਅੱਜ ਸਕੂਲਾਂ ’ਚ ਬੂਟੇ ਲਗਾਏ ਜਾਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤਹਿਤ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਵਿਦਿਆਰਥੀਆਂ ’ਚ ਇਨਾਂ ਉਤਸ਼ਾਹ ਸੀ ਕਿ ਉਹ ਪੌਦੇ ਖੁਦ ਘਰੋਂ ਵੀ ਲੈ ਕੇ ਆਏ। ਉਨਾਂ ਪ੍ਰਣ ਕੀਤਾ ਕਿ ਉਹ ਸਕੂਲ ਨੂੰ ਹਰਿਆ ਭਰਿਆ ਬਨਾਉਣਗੇ।  ਇਸ ਸਬੰਧੀ ਸਕੂਲ ਐਮ.ਡੀ. ਸੁਖਦੀਪ ਸਿੰਘ ਨੇ ਦੱਸਿਆ ਕਿ ਉਨਾਂ ਦਾ ਟੀਚਾ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਪੌਦੇ ਲਗਾਉਣ ਦਾ ਹੈ ਜਿਸ ਲਈ ਉਹ ਯਤਨਸ਼ੀਲ ਹਨ। ਉਨਾਂ ਦੱਸਿਆ ਕਿ ਸਕੂਲਾਂ  ਤੋਂ ਇੱਕ ਗੂਗਲ ਫਾਰਮ ਵੀ ਭਰਵਾਇਆ ਗਿਆ ਸੀ ਕਿ ਕਿਸ ਸਕੂਲ ਨੂੰ ਕਿੰਨੇ ਬੂਟੇ ਚਾਹਦੇ ਹਨ । ਇਸ ਸਬੰਧੀ ਇੱਕ ਵਿਸ਼ੇਸ਼ ‘ਜੂਮ’ ਮੀਟਿੰਗ ਵੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਸਕੂਲਾਂ ਦੇ ਮੰਗ ਮੁਤਾਬਿਕ ਬੂਟੇ ਸਕੂਲਾਂ ’ਚ ਪੁੱਜ ਜਾਣਗੇ। ਪਰ ਅਜੇ ਤੱਕ ਇਹ ਬੂਟੇ ਸਕੂਲਾਂ ’ਚ ਨਹੀਂ ਪੁੱਜੇ । ਪਰ ਅੱਜ ਦੇ ਦਿਨ ਸਕੂਲ ’ਚ ਸਿੱਖਿਆ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਵਿਦਿਆਰਥੀ ਕਰੀਬ 150 ਪੌਦਾ ਲੈ ਕੇ ਆਏ ਜਿਸ ਨੂੰ ਦੋ ਦਿਨਾਂ ’ਚ ਲਗਾਇਆ ਜਾਵੇਗਾ। ਉਨਾਂ ਮੰਗ ਕੀਤੀ ਕਿ ਉਨਾਂ ਦੇ ਸਕੂਲ ਦੇ ਵਿਦਿਆਰਥੀ ਅਕਸਰ ਸੜਕਾਂ ’ਚੇ ਬੂਟੇ ਲਗਾਉਦੇ ਹਨ ਜਿਸ ਨੂੰ ਚਰ ਰਹੇ ਪਸ਼ੂ ਤਬਾਹ ਕਰ ਦਿੰਦੇ ਹਨ। ਉਨਾਂ ਐਸ.ਡੀ.ਐਮ. ਫਿਲੌਰ ਤੋਂ ਮੰਗ ਕੀਤੀ ਕਿ ਜੇਕਰ ਇਲਾਕੇ ਨੂੰ ਹਰਿਆ ਭਰਿਆ ਬਨਾਉਣਾ ਹੈ ਤਾਂ ਖੁੱਲੇ ’ਚ ਪਸ਼ੂ ਚਰਵਾਉਣ ’ਤੇ ਪਾਬੰਧੀ ਲਗਾਈ ਜਾਵੇ। ਇਸ ਮੌਕੇ ਸਕੂਲ ਪਿ੍ਰੰਸੀਪਲ ਬਲਜਿੰਦਰ ਕੁਮਾਰ ਨੇ ਵਿਦਿਆਰਥੀਆਂ ਵਲੋਂ ਅੱਜ ਦੀ ਮੁਹਿੰਮ ਨੂੰ ਸਫ਼ਲ ਬਨਾਉਣ ’ਤੇ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਵਾਈਸ ਪਿ੍ਰੰਸੀਪਲ ਸੰਦੀਪ ਕੌਰ, ਰਵਿੰਦਰਜੀਤ ਕੌਰ ਗੁਰਚਰਨ ਸਿੰਘ, ਦੀਪਿਕਾ, ਜੋਤੀ ਮੈਡਮ, ਸੋਨੀ ਮੈਡਮ, ਬਲਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।  





Comments

Popular posts from this blog