Result of 8th class
ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਦੀ ਜਾਣਕਾਰੀ ਦਿੰਦੇ ਸਕੂਲ ਐਮ.ਡੀ. ਸੁਖਦੀਪ ਸਿੰਘ, ਪਿ੍ਰੰਸੀਪਲ ਬਲੰ
ਜਦਰ ਕੁਮਾਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਾਰੇ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ’ਚ ਪਾਸ ਹੋਏ ਹਨ। ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ 600 ਚੋਂ 592 ਅੰਕ ਲੈ ਕੇ 98.67 ਫੀਸਦੀ ਨਾਲ ਸਕੂਲ ’ਚੋਂ ਪਹਿਲਾ ਅਤੇ ਰਾਜ ਭਰ ’ਚੋਂ 8ਵਾਂ ਰੈਂਕ ਹਾਸਲ ਕਰਕੇ ਮੈਰਿਟ ਸੂਚੀ ’ਚ ਆਪਣੀ ਜਗਾ ਬਣਾਈ ਹੈ। ਸਕੂਲ ਦੀ ਵਿਦਿਆਰਥਣ ਸਿਮਰਤ ਕੌਰ ਨੇ 586 ਅੰਕ ਲੈ ਕੇ 97.67 ਫੀਸਦੀ ਨਾਲ ਸਕੂਲ ’ਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਹਰਜੋਤ ਕੌਰ , ਪ੍ਰਭਜੋਤ ਦਿਦਰਾ ਅਤੇ ਅਰਮਾਨ ਰਣਦੇਵ ਨੇ 583 ਅੰਕ ਲੈ ਕੇ 97.16 ਫੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ। ਉਨਾਂ ਅੱਗੇ ਦੱਸਿਆ ਕਿ ਸਕੂਲ ਦੇ ਲੜਕੇ ਵੀ ਹੁਣ ਸਿੱਖਿਆ ਦੇ ਖੇਤਰ ’ਚ ਅੱਗੇ ਆ ਰਹੇ ਹਨ ਜਿਸ ਦੀ ਉਦਾਹਰਣ ਪ੍ਰਭਜੋਤ ਦਿਦਰਾ ਅਤੇ ਅਰਮਾਨ ਰਣਦੇਵ ਹਨ। ਇਸ ਮੌਕੇ ਉਨਾਂ ਸਮੂਹ ਸਕੂਲ ਵਿਦਿਆਰਥੀਆਂ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਇਸ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦਾ ਸਾਥ ਅਤੇ ਮਿਹਨਤੀ ਸਟਾਫ਼ ਦੀ ਬਦੋਲਤ ਹੈ।
Comments
Post a Comment