celebrations





ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਬੱਚਿਆਂ ਨੇ ਵਿਸ਼ਵ ਦਸਤਾਰ ਦਿਵਸ ਮਨਾਇਆ
ਦਸਤਾਰ ਪੰਜਾਬ ਦੀ ਸ਼ਾਨ ਅਤੇ ਆਨ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਬੱਚਿਆਂ ਨੂੰ ਦਸਤਾਰ ਦਿਵਸ ਤੇ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ ਸੁਖਦੀਪ ਸਿੰਘ , ਪਿ੍ਰੰਸੀਪਲ ਬਲਜਿੰਦਰ ਕੁਮਾਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਕੀਤਾ। ਉਨਾਂ ਅੱਗੇ ਕਿਹਾ ਕਿ ਅੱਜ ਖਾਲਸਾ ਸਿਰਜਨਾ ਦਿਵਸ, ਵਿਸ਼ਵ ਦਸਤਾਰ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਕੂਲ ਦੇ ਵਿਹੜੇ ’ਚ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਦਸਤਾਰ ਸਜਾ ਕੇ ਆਏ। ਇਸ ਮੌਕੇ ਲੜਕੀਆਂ ਪੰਜਾਬੀ ਪਹਿਰਾਵੇ ’ਚ ਆਈਆਂ। ਵਿਸ਼ੇਸ਼ ਮਹਿਮਾਨ ਸਕੂਲ ਦੀ ਚੈਅਰਪਰਸਨ ਰਵਿੰਦਰਜੀਤ ਕੌਰ ਨੇ ਬੱਚਿਆਂ ਦੀ ਹੌਂਸਲਾਅਫ਼ਜਾਈ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣਾ ਸਮੇਂ ਦੀ ਲੋੜ ਹੈ। ਇਸ ਸਬੰਧੀ ਵੱਖ-ਵੱਖ- ਗਤੀਵਿਧੀਆਂ ਸਕੂਲ ’ਚ ਸਮੇਂ ਸਮੇਂ ਸਿਰ ਕਰਵਾਈਆਂ ਜਾਂਦੀਆਂ ਹਨ। ਉਨਾਂ ਖਾਲਸਾ ਸਾਜਨਾ ਦਿਵਸ, ਵਿਸ਼ਵ ਦਸਤਾਰ ਦਿਵਸ , ਡਾ. ਬੀ.ਆਰ. ਅੰਬੇਡਕਰ ਜਯੰਤੀ ਅਤੇ ਵਿਸਾਖੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਕੂਲੀ ਬੱਚੇ ਆਪਣੇ ਵਿਰਸੇ ਨਾਲ ਜੁੜ ਰਹੇ ਹਨ ਅਤੇ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਨੂੰ ਜਾਣ ਰਹੇ ਹਨ। ਇਸ ਮੌਕੇ ਮੈਡਮ ਪਲਵੀ, ਗੁਰਚਰਨ ਸਿੰਘ, ਸੰਗੀਤਾ, ਮੈਡਮ ਨੀਲਮ, ਮਨਪ੍ਰੀਤ ਕੌਰ, ਸੰਦੀਪ ਸੁੰਮਨ, ਬਲਜੀਤ ਕੌਰ, ਲਖਵੀਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।
  

 

Comments