5th class result

ਨਿਹਾਲ ਸਿੰਘ ਪੁੱਤਰ ਬਲਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਵੀਂ ਜਮਾਤ ਦੇ ਨਤੀਜੇ ’ਚ ਇਲਾਕੇ ਦੇ ਨਾਂ ਰੋਸ਼ਨਾਇਆ
ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ (( ਐਫੀਲੀਏਟਿਡ) ਜ਼ਿਲਾ ਜਲੰਧਰ ਦੇ ਬੱਚੇ ਨਿਹਾਲ ਸਿੰਘ ਨੇ ਪੰਜਵੀਂ ਜਮਾਤ ਦੇ ਐਲਾਨੇ ਨਤੀਜੇ ’ਚ 500 ਚੋਂ 500 ਅੰਕ ਹਾਸਲ ਕਰਕੇ 587 ਬੱਚਿਆਂ ਦੀ ਸੂਚੀ ’ਚ ਆਪਣਾ ਸਥਾਨ ਹਾਸਲ ਕਰਕੇ ਇਲਾਕੇ ਅਤੇ ਸਕੂਲ ਦਾ ਨਾਂ ਰੋਸ਼ਨਾਇਆ ਹੈ। ਇਸ ਮੌਕੇ ਸਕੂਲ ਦੇ ਐਮ.ਡੀ. ਸੁਖਦੀਪ ਸਿੰਘ, ਪਿ੍ਰੰਸੀਪਲ ਬਲਜਿੰਦਰ ਕੁਮਾਰ, ਪ੍ਰਬੰਧਕ ਰਵਿੰਦਰਜੀਤ ਕੌਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ   ਵਿਦਿਆਰਥੀਆਂ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਜਿਨਾਂ ’ਚੋਂ 16 ਵਿਦਿਆਰਥੀਆਂ ਦੇ ਨੰਬਰ 95 ਫੀਸਦੀ ਤੋਂ ਉੱਪਰ ਹਨ।  ਉਨਾਂ ਅੱਗੇ ਦੱਸਿਆ ਕਿ ਇਸ ਪ੍ਰਾਪਤੀ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੈਅਰਮੈਨ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਉਚੇਚੇ ਤੌਰ ’ਤੇ ਸਕੂਲ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ । ਉਨਾਂ ਅੱਗੇ ਦੱਸਿਆ ਕਿ ਸਕੂਲ ਦੀ ਸਿਮਰਪ੍ਰੀਤ ਕੌਰ ਨੇ 99.6 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਸਾਹਿਲ ਕੁਮਾਰ ਨੇ 99. 4 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਨਿਹਾਲ ਸਿੰਘ ਦੀ ਮਾਤਾ ਬਲਜੀਤ ਕੌਰ ਅਤੇ ਨਾਨਾ ਸਵਰਨ ਸਿੰਘ ਸਨੇਹੀ  ਨੇ ਦੱਸਿਆ ਕਿ ਸਕੂਲ ਵਲੋਂ ਵਧੀਆ ਸਿੱਖਿਆ ਕਾਰਨ ਅਤੇ ਬੱਚੇ ਦੀ ਲਗਨ ਕਾਰਨ ਬੱਚੇ ਨੇ ਇਹ ਪਾ੍ਰਪਤੀ ਹਾਸਲ ਕੀਤੀ ਹੈ ਅਤੇ ਸਕੂਲ ਅਤੇ ਪਿੰਡ ਸ਼ਾਹਪੁਰ ਦਾ ਨਾਂ ਉੱਚਾ ਕੀਤਾ ਹੈੈ। ਸਕੂਲ ਪ੍ਰਬੰਕ ਕਮੇਟੀ ਵਲੋਂ ਉਚੇਚੇ ਤੌਰ ’ਤੇ ਨਿਹਾਲ ਸਿੰਘ ਦੇ ਘਰ ਪਹੁੰਚ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਪ੍ਰਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ। ਸਕੂਲ ਐਮ.ਡੀ. ਸੁਖਦੀਪ ਸਿੰਘ ਦੱਸਿਆ ਕਿ ਮਿਹਨਤੀ ਸਟਾਫ਼ ਅਤੇ ਮਾਪਿਆਂ ਦੇ ਸਹਿਯੋਗ ਕਾਰਨ ਸਕੂਲ ਇਹ ਮੁਕਾਮ ਹਾਸਲ ਕਰ ਰਿਹਾ ਹੈ।



 

Comments