5th class result
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦਾ ਨਤੀਜਾ ਸ਼ਾਨਦਾਰ ਰਿਹਾ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੀ ਗਏ ਪੰਜਵੀਂ ਜਮਾਤ ਦੇ ਨਤੀਜੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਸਾਰੇ ਦੇ ਸਾਰੇ ਵਿਦਿਆਰਥੀ ਪਹਿਲੀ ਪੁਜ਼ੀਸ਼ਨ ’ਚ ਪਾਸ ਹੋਏ ਹਨ। ਨਵਜੋਤ ਨੇ 98.6 ਫੀਸਦੀ ਅਕ ਹਾਸਲ਼ ਕਰਕੇ ਪਹਿਲਾ ਸਥਾਨ, ਜੈਸਮੀਨ ਨੇ 97.4 ਫੀਸਦੀ ਅੰਕ ਹਾਸਲ ਕਰਕੇ ਦੂਸਰਾ ਸਥਾਨ ਅਤੇ ਜਸ਼ਨ ਨੇ 96.8 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਅਤੇ ਤਨੀਸ਼ਾ ਨੇ 96.4 ਫੀਸਦੀ ਅੰਕ ਹਾਸਲ ਕਰਕੇ ਚੋਥਾ ਸਥਾਨ ਹਾਸਲ਼ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ 12 ਵਿਦਿਆਰਥੀਆਂ ਨੇ 95 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਉਨਾਂ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼, ਮਾਪਿਆਂ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦੱਸਿਆ ਹੈ। ਉਨਾਂ ਕਿਹਾ ਕਿ ਪਿਛਲੇ ਨਤੀਜਿਆਂ ਅਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਨਵੇਂ ਸਾਲ ਦੇ ਦਾਖ਼ਲਿਆਂ ਪ੍ਰਤੀ ਮਾਪਿਆਂ ਅਤੇ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਹੈ।
Comments
Post a Comment