ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਚ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ । ਇਸ ਮੋਕੇ ਬੱਚਿਆ ਵੱਲੋਂ ਵੱਖ ਵੱਖ ਕਵਿਤਾਵਾਂ ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਗਾਈਆਂ ਗਈਆ, ਉਪਰੰਤ ਬਾਬਾ ਅਜੀਤ ਸਿੰਘ ਅਤੇ ਕਥਾ ਵਾਚਕ ਦਲਵਿੰਦਰ ਸਿੰਘ ਅਪਰਾ ਵੱਲੋਂ ਬੱਚਿਆਂ ਨੂੰ ਕਥਾ ਰਾਹੀਂ ਸਾਹਿਬਜ਼ਾਦਿਆ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਸ਼੍ਰੀ ਸਹਿਜ ਪਾਠ ਸੁਸਾਇਟੀ ਅੰਮ੍ਰਿਤਸਰ ਵੱਲੋਂ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆ ਦੀ ਜੀਵਨੀ ਤੇ ਆਧਾਰਿਤ ਕਿਤਾਬਾ ਵੰਡੀਆ ਗਈਆ।ਬੱਚਿਆਂ ਵੱਲੋਂ ਪ੍ਰਣ ਕੀਤਾ ਗਿਆ ਕਿ ਉ ਇਸ ਲਸਾਨੀ ਸ਼ਹਾਦਤ ਨੂੰ ਪ੍ਰਨਾਮ ਕਰਦੇ ਹਨ। ਅਤੇ ਆਪਣੇ ਜੀਵਨ ਚ ਹਮੇਸ਼ਾ ਉਨ੍ਹਾਂ ਵੱਲੋਂ ਦੱਸੇ ਮਾਰਗ ਤੇ ਚਲਣਗੇ ।ਇਸ ਮੋਕੇ ਸਕੂਲ ਪ੍ਰਬੰਧਕ ਸੁਖਦੀਪ ਸਿੰਘ ਨੇ ਬਾਬਾ ਅਜੀਤ ਸਿੰਘ ਅਤੇ ਕਥਾ ਵਾਚਕ ਦਲਵਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵੱਲੋਂ ਬੱਚਿਆਂ ਨੂੰ ਜੀਵਨ ਨੂੰ ਸਫਲ ਬਣਾਉਣ ਸਬੰਧੀ ਅੱਜ ਦੇ ਦਿਨ ਤੇ ਮਹਤੱਵਪੂਰਨ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਿਸੀਪਲ ਬਲਜਿੰਦਰ ਕੁਮਾਰ, ਸੰਦੀਪ ਕੌਰ, ਜਗਦੀਪ ਸਿੰਘ, ਗਗਨਦੀਪ ਸਿੰਘ, ਮੈਡਮ ਅਨੂੰ, ਦੀਪਿਕਾ, ਮਨਪ੍ਰੀਤ ਕੌਰ ਅਤੇ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ।
Comments
Post a Comment