sports activities Get link Facebook X Pinterest Email Other Apps - September 16, 2022 ਖੇਡਾਂ ਵਤਨ ਪੰਜਾਬ ਦੀਆਂ ’ਚ ਸਕੂਲ ਦੇ ਖਿਡਾਰੀ ਛਾਏਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਰਹੇ। ਬਲਾਕ ਪੱਧਰ ’ਤੇ ਹੋਏ ਮੁਕਾਬਲਿਆਂ ’ਚ 14 ਸਾਲ ਵਰਗ ’ਚ ਲੜਕੇ ਅਤੇ ਲੜਕੀਆਂ ਦੀ ਰੱਸਾਕਸ਼ੀ ਦੀ ਟੀਮ ਬਲਾਕ ’ਚੋਂ ਪਹਿਲੇ ਸਥਾਨ ’ਤੇ ਰਹੀ। 14 ਸਾਲ ਵਰਗ ’ਚ 100 ਮੀਟਰ ਦੋੜ ’ਚ ਸਨਦੀਪ ਸਿੰਘ ਨੇ ਦੂਸਰਾ ਅਤੇ ਡਿਸਕਸ ਥਰੋ ’ਚ ਪਹਿਲਾਂ ਸਥਾਨ ਹਾਸਲ ਕੀਤਾ। 17 ਸਾਲ ਵਰਗ ’ਚ ਵੀ ਲੜਕੀਆਂ ਅਤੇ ਲੜਕਿਆਂ ਦੀ ਰੱਸਾਕਸ਼ੀ ਦੀ ਟੀਮ ਵੀ ਪਹਿਲੇ ਸਥਾਨ ’ਤੇ ਰਹੀ। ਸਾਕਸ਼ੀ ਨੇ ਡਿਸਕਸ ਥਰੋ ’ਚ ਪਹਿਲਾ ਸਥਾਨ ਹਾਸਲ ਕੀਤਾ। ਇੰਦਰਵੀਰ ਸਿੰਘ ਨੇ ਜੈਵਲਿਨ ਥਰੋ ’ਚ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ’ਚ ਜੈਵਲਿਨ ਥਰੋ ’ਚ ਭਵਨੀਤ ਅਤੇ ਹਰਮਨ ਨੇ ਜਿੱਤ ਪ੍ਰਾਪਤ ਕੀਤੀ। ਅਧਿਆਪਕ ਜਗਦੀਪ ਸਿੰਘ ਨੇ ਬਲਾਕ ’ਚ ਡਿਸਕਸ ਥਰੋ ’ਚ ਪਹਿਲਾਂ ਸਥਾਨ ਹਾਸਲ ਕੀਤਾ। ਖੇਡਾਂ ਵਤਨ ਪੰਜਾਬ ਦੀਆਂ ’ਚ ਜ਼ਿਲਾ ਪੱਧਰ ’ਤੇ ਮਨਜੋਤ ਸਿੰਘ ਨੇ ਬਾਕਸਿੰਗ ’ਚ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਕਿ ਲੜਕੀਆਂ ਦੀ ਜੂਡੋ ਟੀਮ ਨੇ 14 ਸਾਲ ਵਰਗ ’ਚ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਸਕੂਲ ਖੇਡਾਂ ’ਚ 17 ਸਾਲ ਅਤੇ 14 ਸਾਲ ਵਰਗ ’ਚ ਲੜਕੀਆਂ ਨੇ ਜ਼ੋਨਲ ਪੱਧਰ ’ਤੇ ਬੈਡਮਿੰਟਨ ’ਚ ਪਹਿਲਾ ਸਥਾਨ ਹਾਸਲ ਕੀਤਾ । ਜਦਕਿ ਲੜਕਿਆਂ ਨੇ 14 ਸਾਲ ਵਰਗ ’ਚ ਪਹਿਲਾ ਅਤੇ 17 ਸਾਲ ਵਰਗ ’ਚ ਦੂਸਰਾ ਸਥਾਨ ਹਾਸਲ ਕੀਤਾ। ਟੇਬਿਲ ਟੈਨਿਸ ’ਚ ਜ਼ੋਨਲ ਪੱਧਰ ’ਤੇ ਲੜਕਿਆਂ ਨੇ ਪਹਿਲਾਂ ਸਥਾਨ ਹਾਸਲ ਕੀਤਾ। ਇਨਾਂ ਜਿੱਤਾਂ ਦੀ ਤਿਆਰੀ ਲਈ ਬੈਡਮਿੰਟਨ ਲਈ ਅਧਿਆਪਕ ਬਲਜਿੰਦਰ ਕੁਮਾਰ ਦਾ ਵਿਸ਼ੇਸ ਯੋਗਦਾਨ ਹੈ। ਇਸ ਤੋਂ ਇਲਾਵਾ ਬਾਕੀ ਖੇਡਾਂ ਦੀ ਤਿਆਰੀ ਲਈ ਸੁਖਦੀਪ ਸਿੰਘ , ਜਗਦੀਪ ਸਿੰਘ ਅਤੇ ਜਸਮਾਨ ਦਾ ਵਿਸ਼ੇਸ਼ ਯੋਗਦਾਨ ਹੈ। ਸਕੂਲ ਉਨਾਂ ਮਾਪਿਆਂ ਦਾ ਵੀ ਧੰਨਵਾਦੀ ਹੈ ਜੋ ਸਮੇਂ ’ਤੇ ਬੱਚਿਆਂ ਨੂੰ ਸਵੇਰੇ ਪ੍ਰੈਕਟਿਸ ਲਈ ਛੱਡ ਕੇ ਜਾਂਦੇ ਹਨ। Get link Facebook X Pinterest Email Other Apps Comments
Comments
Post a Comment