Skip to main content
shinning stars
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ਰੰਸੀਪਲ ਬਲਜਿੰਦਰ ਕੁਮਾਰ, ਸੰਦੀਪ ਕੌਰ ਅਤੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਕੁਲ 46 ਵਿਦਿਆਰਥੀ ਇਸ ਪ੍ਰੀਖਿਆ ’ਚ ਸ਼ਾਮਲ ਹੋਏ ਸਨ ਅਤੇ ਸਾਰੇ ਪਹਿਲੇ ਦਰਜੇ ’ਚ ਪਾਸ ਹੋਏ ਹਨ। ਉਨਾਂ ਅੱਗੇ ਦੱਸਿਆ ਕਿ ਹਰਨੂਰ ਪੁੱਤਰੀ ਅਵਤਾਰ ਲਾਲ ਵਾਸੀ ਮਹਿਸਮਪੁਰ ਨੇ 621 ਅੰਕ ਹਾਸਲ ਕਰਕੇ ਪਹਿਲਾ ਸਥਾਨ, ਮੁਸਕਾਨ ਪੁੱਤਰੀ ਰੇਸ਼ਮ ਲਾਲ ਵਾਸੀ ਮਨਸੂਰਪੁਰ ਨੇ 617 ਅੰਕ ਹਾਸਲ ਕਰਕੇ ਦੂਸਰਾ ਸਥਾਨ ਅਤੇ ਕੋਮਲ ਪੁੱਤਰੀ ਭੁਪਿੰਦਰ ਸਿੰਘ ਵਾਸੀ ਅੱਟਾ ਨੇ 612 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਉਨਾਂ ਅੱਗੇ ਕਿਹਾ ਕਿ 2 ਵਿਦਿਆਰਥੀਆਂ ਦੇ 95 ਫੀਸਦੀ ਤੋਂ ਉੱਪਰ ਅੰਕ ਹਨ ਅਤੇ 10 ਵਿਦਿਆਰਥੀਆਂ ਦੇ 90 ਫੀਸਦੀ ਤੋਂ ਉੱਪਰ ਅੰਕ ਹਨ । ਇਸ ਮੌਕੇ ਸਕੂਲ ਡਾਇਰੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਇਲਾਕੇ ’ਚ ਸਕੂਲ ਖੇਡਾਂ ਦੇ ਖੇਤਰ ਨਾਲ ਘੱਟ ਫ਼ੀਸ ’ਤੇ ਮਿਆਰੀ ਸਿੱਖਿਆ ਦੇਣ ਲਈ ਵੱਚਨਵੱਧ ਹੈ। ਉਨਾਂ ਇਸ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼, ਮਾਪਿਆਂ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦੱਸਿਆ। ਉਨਾਂ ਅੱਗੇ ਕਿਹਾ ਕਿ ਹਰਨੂਰ ਨੇ 95.53 ਫੀਸਦੀ, ਮੁਸਕਾਨ ਨੇ 95 ਫੀਸਦੀ, ਕੋਮਲ ਨੇ 94 ਫੀਸਦੀ, ਪ੍ਰਭਜੀਤ ਨੇ 93.5 ਫੀਸਦੀ, ਜੈਸਮੀਨ ਨੇ 93.07 ਫੀਸਦੀ, ਸਾਨੀਆ ਮੈਹਿਮੀ ਨੇ 93 ਫੀਸਦੀ, ਹਰਮਨ ਦੁਲੇ ਨੇ 91 ਫੀਸਦੀ , ਜਗਜੀਤ ਕੁਮਾਰ ਨੇ 9ਦ ਫੀਸਦੀ ਅੰਕ ਹਾਸਲ ਕੀਤੇ ।







Popular posts from this blog
Comments
Post a Comment