ਕਾਰਗਿਲ ਦੇ ਸ਼ਹੀਦਾਂ ਨੂੰ ਪ੍ਰਣਾਮ

ਕਾਰਗਿਲ ਦੇ ਸ਼ਹੀਦਾਂ ਨੂੰ ਪੌਦੇ ਲਗਾ ਕੇ ਦਿੱਤੀ ਸ਼ਰਧਾਜ਼ਲੀ
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਵਲੋਂ 23ਵੇਂ ਕਾਰਗਿਲ ਵਿਜਯ ਦਿਵਸ ਦੇ ਮੌਕੇ 23 ਬੂਟੇ ਲਗਾ ਕੇ ਸ਼ਰਧਾਜ਼ਲੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਨੈਸ਼ਨਲ ਹਾਈ ਵੇ 44 ’ਤੇ ਅਮਲਤਾਸ ਦੇ ਬੂਟੇ ਲਗਾਏ ਅਤੇ ਉਨਾਂ ਨੂੰ ਪਾਲਣ ਦਾ ਪ੍ਰਣ ਕੀਤਾ। ਇਸ ਸਬੰਧੀ ਸਕੂਲ ਡਾਇਰੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਸ਼ਹੀਦ ਸਾਡੇ ਖਾਤਰ ਜਾਨ ਵਾਰ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਉਨਾਂ ਅੱਗੇ ਕਿਹਾ ਕਿ ਸ਼ਹੀਦਾਂ ਦੀ ਯਾਦ ’ਚ ਬੂਟੇ ਲਗਾਉਣ ਨਾਲ ਬੱਚਿਆਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਸ਼ਹੀਦਾ ਨੂੰ ਯਾਦ ਕਰਕੇ ਦੇਸ਼ ਪ੍ਰਤੀ ਸੇਵਾ ਕਰਨ ਲਈ ਵੱਚਨਵੱਧ ਹੁੰਦੇ ਹਨ। ਇਸ ਮੌਕੇ ਜਸਕਰਨ ਸਿੰਘ, ਜਸਕਿੰਦਰ ਸਿੰਘ, ਹਰਮਨਜੀਤ ਸਿੰਘ, ਕਰਨਵੀਰ ਸਿੰਘ, ਰਣਵੀਰ ਸਿੰਘ, ਸਾਹਿਲ ਸਿੰਘ, ਤਰਸੇਮ ਲਾਲ, ਰਾਜ ਕੁਮਾਰ, ਕੁਲਦੀਪ ਸਿੰਘ, ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਜਥੇਦਾਰ ਜਸਵਿੰਦਰ ਸਿੰਘ,, ਬਿਸ਼ੰਬਰ ਦਾਸ,  ਵਿਪਨ ਸਿੰਘ ਅਤੇ ਹੋਰ ਹਾਜ਼ਰ ਸਨ।


 

Comments