Tanvir Kaur Hold Merit Position in 8th class Examination

ਤਨਵੀਰ ਕੌਰ ਨੇ ਪੰਜਾਬ ’ਚੋਂ ਅੱਠਵਾਂ ਜ਼ਿਲੇ ’ਚੋਂ THIRD ਅਤੇ ਤਹਿਸੀਲ ’ਚੋਂ ਦੂਜਾ ਸਥਾਨ ਹਾਸਨ ਕੀਤਾ
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੀ ਵਿਦਿਆਰਥਣ ਤਨਵੀਰ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ ’ਚ 590 ਅੰਕ ਹਾਸਲ ਕਰ ਕੇ  ਪੰਜਾਬ ਭਰ ’ਚ ਅੱਠਵਾਂ ਅਤੇ ਜਲੰਧਰ ਜ਼ਿਲੇ ’ਚ THIRD ਸਥਾਨ ਅਤੇ ਤਹਿਸੀਲ ਫਿਲੌਰ ’ਚ ਦੂਜਾ ਸਥਾਨ ਹਾਸਲ ਕੀਤਾ ਹੈ ।  ਤਨਵੀਰ ਦੇ ਮਾਪੇ ਖੇਤੀਬਾੜੀ ਕਰਦੇ ਹਨ ਅਤੇ ਉਹ ਡਾਕਟਰ ਬਣ ਕੇ ਸਿਹਤ ਸੇਵਾਵਾਂ ’ਚ ਯੋਗਦਾਨ ਪਾਉਣਾ ਚਾਹੁੰਦੀਆਂ ਹਨ। ਇਸ ਮੌਕੇ ਦਸਮੇਸ਼ ਕਾਨਵੈਂਟ ਸਕੂਲ ਦੇ ਡਾਇਰੈਕਟਰ ਸੁਖਦੀਪ ਸਿੰਘ ਅਤੇ ਪਿ੍ਰੰਸੀਪਲ ਬਲਜਿੰਦਰ ਕੁਮਾਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਮਿਹਨਤੀ ਸਟਾਫ਼ ਦੀ ਬਦੌਲਤ ਸਦਕਾ ਸਕੂਲ ਇਹ ਮੁਕਾਮ ਹਾਸਲ ਕਰ ਰਿਹਾ ਹੈ। ਇਸ ਮੌਕੇ ਉਨਾਂ ਨਾਲ ਵਾਈਸ ਪਿ੍ਰੰਸੀਪਲ ਸੰਦੀਪ ਕੌਰ, ਰਵਿੰਦਰ ਜੀਤ ਕੌਰ ਅਤੇ ਹੋਰ ਹਾਜ਼ਰ ਸਨ। ਇਲਾਕੇ ਦੇ ਵੱਖ-ਵੱਖ ਸੰਸਥਾਵਾਂ ਦੇ ਸੰਚਾਲਕਾਂ ਨੇ ਵਿਦਿਆਰਥਣ ਵਲੋਂ ਨਤੀਜੇ ’ਚ ਮੈਰਿਟ ਸਥਾਨ ਹਾਸਲ ਕਰਨੇ ’ਤੇ ਸਕੂਲ ਮੁੱਖੀ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਦਸਮੇਸ਼ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਅੱਟੀ ਦੇ ਸਰਪ੍ਰਸਤ ਚਰਨਜੀਤ ਸਿੰਘ ਨੇ ਕਿਹਾ ਕਿ ਉਨਾਂ ਦੀ ਸੰਸਥਾ ਮੁੱਖ ਮੰਤਵ ਇਲਾਕੇ ’ਚ  ਘੱਟ ਫੀਸ ਤੇ ਮਿਆਰੀ ਸਿੱਖਿਆ ਦੇਣਾ ਹੈ। ਇਸ ਮੌਕੇ ਤਨਵੀਰ ਕੌਰ ਦੇ ਪਿਤਾ ਨੇ  ਬੱਚੀ ਨੂੰ ਇਸ ਮੁਕਾਮ ’ਤੇ ਲਿਜਾਣ ਲਈ ਚਰਨਜੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੰਦੇ ਹਨ ਅਤੇ ਉਸ ਤੋਂ ਬਾਅਦ ਹੀ ਆਪਣਾ ਨਾਸਤਾ ਬਗੈਰਾ ਕਰਦੇ ਹਨ। ਉਨਾਂ ਅੱਗੇ ਕਿਹਾ ਕਿ ਸਾਲ 2022-23 ਲਈ  ਸਕੂਲ ਵਲੋਂ ਬਹੁਤ ਹੀ ਵਧੀਆ ਅਧਿਆਪਕਾਂ ਦੀ ਚੌਣ ਕੀਤੀ ਹੈ ਜੋ ਆਉਣ ਵਾਲੇ ਸਮੇਂ ’ਚ ਸਕੂਲ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਗੇ।
  


 

Comments