International Yoga Day

 ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ’ਚ ਅੰਤਰਰੀਸ਼ਟਰੀ ਯੋਗਾ ਦਿਵਸ ਮਨਾਇਆ
ਨਜ਼ਦੀਕੀ ਸ਼੍ਰੀ ਦਸਮੇਸ ਕਾਨਵੈਂਟ ਸਕੂਲ ਅੱਟੀ ’ਚ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਗਰਮੀਆਂ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ’ਚ ਸਕੂਲ ਪ੍ਰਬੰਧਕ ਸੁਖਦੀਪ ਸਿੰਘ ਅਤੇ ਬਲਜਿੰਦਰ ਕੁਮਾਰ ਨੇ ਬੱਚਿਆਂ ਨੂੰ ਦੱਸਿਆ ਕਿ ਯੋਗ ਨਾਲ ਹੀ ਅਸੀਂ ਤੰਦਰੁਸਤ ਭਾਰਤ ਬਣਾ ਸਕਦੇ ਹਾਂ। ਇਸ ਮੌਕੇ ਮੈਡਮ ਸਨਦੀਪ ਕੌਰ . ਰਮਿੰਦਰਕੌਰ ਅਤੇ ਜਗਦੀਪ ਸਿੰਘ ਨੇ ਯੋਗਿਕ ਕਿਰਿਆਵਾਂ ਸਬੰਧੀ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਯੋਗ ਰਾਹੀਂ ਹੀ ਅਸੀ ਅਰੋਗ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਸਮਾਗਮ ਦੌਰਾਨ ਬੱਚਿਆਂ ਵਲੋ ਲਗਾਤਾਰ ਆਪਣੀ ਜ਼ਿੰਦਗੀ ’ਚ ਯੋਗਾ ਨਾਲ ਜੁੜੇ ਰਹਿਣ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ, ਮੈਡਮ ਜੋਤੀ, ਮੈਡਮ ਦੀਪਿਕਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ। ਉਪਰੰਤ ਭਾਗ ਲੈਣ ਵਾਲਿਆਂ ਬੱਚਿਆਂ ਨੂੰ ਫ਼ਲ ਵੰਡੇ ਗਏ।
  











Comments

Popular posts from this blog