8th standard school result
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦਾ ਨਤੀਜਾ ਸ਼ਾਨਦਾਰ ਰਿਹਾ
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦਾ ਪੰਜਾਬ ਸਕੂਲ ਵਲੋਂ ਐਲਾਨਿਆ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ । ਵਿਦਿਆਰਥਣ ਤਨਵੀਰ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਅੱਟੀ ਨੇ 590/600 ਅੰਕ ਹਾਸਲ ਕਰ ਕੇ ਪੰਜਾਬ ਭਰ ’ਚ ਅੱਠਵਾਂ ਅਤੇ ਜਲੰਧਰ ਜ਼ਿਲੇ ’ਚ ਤੀਸਰਾ ਸਥਾਨ , ਤਹਿਸੀਲ ਫਿਲੌਰ ’ਚ ਦੂਜਾ ਸਥਾਨ ਅਤੇ ਸਕੂਲ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ । ਰਵਨੀਤ ਕੌਰ ਪੁੱਤਰੀ ਸਵ ਅਮਰਜੀਤ ਸਿੰਘ ਵਾਸੀ ਮਨਸੂਰਪੁਰ ਨੇ 584/600 ਅੰਕ ਲੈ ਕੇ ਦੂਜਾ ਅਤੇ ਮਨਰਾਜ ਸਿੰਘ ਪੁੱਤਰ ਅਵਤਾਰ ਸਿੰਘ ਨੇ 579/600 ਅੰਕ ਲੈ ਕੇ ਸਕੂਲ ’ਚ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਸੁਖਦੀਪ ਸਿੰਘ, ਪਿ੍ਰੰਸੀਪਲ ਬਲਜਿੰਦਰ ਕੁਮਾਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕੁੱਲ 38 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਵਿਦਿਆਰਥੀ ਵਿਦਿਆਰਥੀ ਪਾਸ ਹੋਏ ਹਨ । ਉਨਾਂ ਅੱਗੇ ਦੱਸਅਿਾ ਕਿ 29 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ ਹਨ ਜਿਨਾਂ ’ਚ 7 ਵਿਦਿਆਰਥੀਆਂ ਨੇ 95 ਫੀਸਦੀ ਤੋਂ ਜ਼ਿਆਦਾ ਅੰਕ, 15 ਵਿਦਿਆਰਥਅੀਆਂ ਨੇ 90 ਫੀਸਦੀ ਤੋਂ ਉੱਪਰ ਅਤੇ 21 ਵਿਦਿਆਰਥੀਆਂ ਨੇ 85 ਫੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ। ਉਨਾਂ ਇਸ ਨਤੀਜੇ ਦਾ ਸਿਹਰਾ ਸਕੂਲ ਦਾ ਮਿਹਨਤੀ ਸਟਾਫ਼ , ਮਾਪਿਆਂ ਦੇ ਵਿਸ਼ਵਾਸ਼ ਅਤੇ ਵਿਦਿਆਰਥੀਆਂ ਦੀ ਲਗਨ ਦੱਸਿਆ ਹੈ। ਇਸ ਮੌਕੇ ਉਨਾਂ ਸਮੂਹ ਵਿਦਿਆਰਥੀਆਂ , ਮਾਪਿਆਂ ਅਤੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ ।
Comments
Post a Comment