Painting compitition

 ਵੱਧ ਰਹੀ ਪਰਾਲੀ ਸਾੜਨ ਦੀ ਪ੍ਰੀ�ਿਆ ਰੋਕਣ ਲਈ ਵਿਦਿਆਰਥੀ ਅੱਗੇ ਆਉਣ
ਫ਼ਸਲਾਂ ਦੀ ਰਹਿੰਦ-ਖੂੰਦ ਸਬੰਧੀ ਸਿੱਖਿਆ ਦੇਣ ਦੀ ਕੜੀ ਤਹਿਤ ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ’ਚ ਪੇਟਿੰਗ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਬੱਚਿਆਂ ਨੇ ਪਰਾਲੀ ਨੂੰ ਸਾੜੇ ਜਾਣ ਦੇ ਨੁਕਸਾਨਾਂ ਨੂੰ ਦਰਸਾਉਦੀਆਂ ਪੇਟਿੰਗ ਬਣਾਈਆਂ। ਇਨਾਂ ਮੁਕਾਬਲਿਆਂ ’ਚ ਪਹਿਲੇ ਸਥਾਨ ਤੇ ਕਾਮਨਾ, ਦੂਸਰੇ ਸਥਾਨ ਤੇ ਹਰਮਨਜੀਤ ਕੌਰ, ਤੀਸਰੇ ਸਥਾਨ ਤੇ ਸੰਜਨਾ ਅਤੇ ਆਂਚਲ ਵਰਮਾ ਰਹੇ। ਜੇਤੂਆਂ ਨੂੰ ਨਿਾਮ ਤੇ ਸਰਟੀਫੀਕੇਟ ਤਕਸੀਮ ਕਰਦੇ ਹੋਏ ਖੇਤੀਬਾੜੀ ਅਫ਼ਸਰ ਡਾ ਰਣਜੀਤ ਸਿੰਘ ਚੌਹਾਨ ਨੇ ਕਿਹਾ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਣਾ ਸਮੇਂ ਦੀ ਲੋੜ ਹੈ ਜਿਸ ਦੇ ਲਈ ਵਿਦਿਆਰਥੀਆਂ ਨੂੰ ਅੱਗੇ ਆਉਣਾ ਜ਼ਰੂਰੀ ਹੈ।  ਇਸ ਮੌਕੇ ਉਨਾਂ ਬੱਚਿਆਂ ਨੂੰ ਇਸ ਕੰਮ ਲਈ ਉਤਸ਼ਾਹਿਤ ਕਰਨ ਵਾਲੇ ਅਧਿਆਪਕਾਂ ਨੂੰ ਵੀ ਖੇਤੀਬਾੜੀ ਵਿਭਾਗ ਵਲੋਂ ਸਬਜ਼ੀਆਂ ਦੀਆਂ ਕਿੱਟਾਂ ਤਕਸੀਮ ਕੀਤੀਆਂ। ਸਮਾਗਮ ’ਚ ਡਾ.ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਰੁੜਕਾ ਕਲਾਂ, ਮਿਸ ਸਰਬਜੀਤ ਕੌਰ ਜੋਤੀ, ਪ੍ਰੋਜੈਕਟ ਡਾਇਰੈਕਟਰ ਸੁਖਦੀਪ ਸਿੰਘ, ਹਰਪ੍ਰੀਤ ਸਿੰਘ, ਮੈਡਮ ਨਵਦੀਪ ਕੌਰ ਅਤੇ ਹੋਰ ਹਾਜ਼ਰ ਸਨ। 










Comments