Independence day celebrations

 ਅਜ਼ਾਦੀ ਦਿਹਾੜੇ ਨੂੰ ਸਮਰਪਿਤ ਪੇਟਿੰਗ ਮੁਕਾਬਲੇ ਕਰਵਾਏ ਗਏ
ਨਜ਼ਦੀਕੀ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ’ਚ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਪੇਟਿੰਗ ਅਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਸੁਖਦੀਪ ਸਿੰਘ ਨੇ ਦੱਸਿਆ ਕਿ ਭਾਸ਼ਣ  ਅਤੇ ਕਵਿਤਾ ਪ੍ਰਤੀਯੋਗਤਾ ’ਚ ਮਨਰਾਜ ਸਿੰਘ, ਸੁਖਮਨ, ਅਰਮਾਨ ਰਣਦੇਵ, ਰਵਨੀਤ ਸਿੰਘ, ਹਰਨੂਰ, ਗੁਰਵੀਰ ਸਿੰਘ, ਰਾਜਵੀਰ ਸਿੰਘ, ਪ੍ਰਕਾਸ਼ ਸਿੰਘ, ਪ੍ਰਭਜੀਤ ਕੌਰ ਨੇ ਭਾਗ ਲਿਆ। ਪੇਟਿੰਗ ਮੁਕਾਬਲਿਆਂ ’ਚ 5 ਤੋਂ7ਵੀਂ ਤੱਕ ਰੇਨੂੰਕਾ ਕੁਮਾਰ ਪਹਿਲੇ , ਹਰਮਨਜੀਤ ਕੌਰ ਦੂਜੇ ਜਦਕਿ ਸੁਖਮਨ ਅਤੇ ਸੰਜਨਾ ਤੀਸਰੇ ਸਥਾਨ ਤੇ ਰਹੇ। ਅੱਠਵੀਂ ਜਮਾਤ ਤੋਂ ਉੱਪਰ ਵਾਲੀਆਂ ਜਮਾਤਾਂ ’ਚ ਅੰਚਲ ਵਰਮਾ ਪਹਿਲੇ, ਜਸਕਰਨ ਸਿੰਘ ਦੂਜੇ ਅਤੇ ਰੋਜ਼ਦੀਪ ਕੌਰ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਹੋਣਹਾਰ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਚੈਅਰਮੈਨ ਚਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਜਿਨਾਂ ਦੀ ਬਦੌਲਤ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।




Comments