MESSAGE

ਮੈਂ ਵਿਸ਼ਵ ਵਾਤਾਵਰਣ ਦਿਵਸ ਬੱਚਿਆਂ ਵਲੋਂ ਮਾਪਿਆਂ ਦੇ ਸਹਿਯੋਗ ਨਾਲ ਮਨਾਏ ਜਾਣ ਤੇ ਤਹਿ ਦਿਲੋਂ ਧੰਨਵਾਦ ਕਰਦਾ ਹੈ ਕਿ ਸਕੂਲ ਵਲੋਂ ਇੱਕ ਸੁਨੇਹੇ ਤੇ ਵੱਡੀ ਗਿਣਤੀ 'ਚ ਬੱਚਿਆਂ ਨੇ ਘਰ ਬੈਠ ਕੇ ਇਸ ਪ੍ਰਤੀਯੋਗਤਾ 'ਚ ਭਾਗ ਲਿਆ।  ਬੱਚਿਆਂ ਦਾ ਇਹ ਉਤਸ਼ਾਹ ਦੱਸਦਾ ਹੈ ਕਿ ਇਹ ਉਨ•ਾਂ ਦਾ ਆਪਣਾ ਸਕੂਲ ਹੈ। ਬੱਚਿਆਂ ਨੇ ਵੱਡੀ ਗਿਣਤੀ 'ਚ ਵੀਡੀਓ ਅਤੇ ਫੋਟੋਆਂ ਭੇਜੀਆਂ । ਆਪਣੇ ਘਰ 'ਚ ਪੌਦੇ ਲਗਾ ਕੇ ਉਨ•ਾਂ ਨੇ ਵਾਤਾਵਰਣ ਦੀ ਸ਼ੁਧਤਾ 'ਚ ਆਪਣਾ ਬਣਦਾ ਯੋਗਦਾਨ ਪਾਇਆ। ਸਕੂਲ ਬਲਾਗ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੇਕ ਫੋਟੋ ਅਪਲੋਡ ਕੀਤੀ ਜਾ ਸਕੇ ਪਰ ਜੇਕਰ ਕੋਈ ਰਹਿ ਗਈ ਹੈ ਤਾਂ ਅਧਿਆਪਕ ਇਸ ਨੂੰ ਜਲਦੀ ਪਾਉਣਗੇ।
ਨਾਲ ਹੀ ਸਕੂਲ ਦੇ ਯੂ ਟਿਊਬ ਚੈਨਲ ਅਤੇ ਹੋਰ ਸਾਧਨਾਂ ਰਾਹੀਂ ਦਿੱਤੀ ਜਾ ਰਹੀ ਆਨਲਾਇਨ ਸਿੱਖਿਆ ਇਸ ਗੱਲ ਦੀ ਉਦਾਹਰਣ ਹੈ ਕਿ ਸਕੂਲ ਨੇ ਵੱਟਸਐਪ ਤੇ  ਇਲਾਕੇ 'ਚ ਸਭ ਤੋਂ ਪਹਿਲਾਂ ਸਿੱਖਿਆ ਸ਼ੁਰੂ ਕੀਤੀ ਅਤੇ ਸਕੂਲ ਵਲੋਂ ਵੱਡੀ ਗਿਣਤੀ 'ਚ ਵਾਈਟ ਬੋਰਡ ਦੀ ਵਰਤੋਂ ਕਰਕੇ ਬੱਚਿਆਂ ਨੂੰ ਯੂ ਟਿਊਬ ਰਾਹੀਂ ਹੋਰ ਨੇੜੇ ਹੋ ਕਿ ਸਿੱਖਿਆ ਵਧੀਆ ਢੰਗ ਨਾਲ ਦਿੱਤੀ ਜਾ ਰਹੀ ਹੈ ਇਹ ਵੀਡੀਓ ਇਲਾਕੇ ਦੇ ਸਕੂਲਾਂ ਨਾਲੋ ਗਿਣਤੀ 'ਚ ਜ਼ਿਆਦਾ ਹੀ ਹੋਣਗੀਆਂ ।
ਸਿੱਖਿਆ ਦੀ ਇਹ ਵਿਧੀ ਸਕੂਲ ਵਲੋਂ ਇਸ ਕਰਕੇ ਸ਼ੁਰੂ ਕੀਤੀ ਗਈ ਮਾਪੇ ਅਤੇ ਬੱਚੇ ਜਦੋਂ ਜਰੂਰਤ ਪਏ ਤਾਂ ਵੀਡੀਓ ਦੇਖ ਕੇ ਵਧੀਆਂ ਸਿੱਖਿਆ ਲੈ ਸਕਦੇ ਹਾਂ। ਮੈਂ ਆਸ ਕਰਦਾ ਹਾਂ ਕਿ ਮਾਪੇ ਇਸ ਘੜੀ 'ਚ ਸਕੂਲ ਅਤੇ ਅਧਿਆਪਕਾਂ ਦਾ ਬਣਦਾ ਸਹਿਯੋਗ ਕਰਨ ਤਾਂ ਜੋ ਉਹ ਹੋਰ ਮਜ਼ਬੂਤ ਮਨੋਬਲ ਨਾਲ ਸਿੱਖਿਆ ਦੇ ਸਕਣ।
                                     
                                            ਆਪ ਜੀ ਤੋਂ ਸਹਿਯੋਗ ਦਾ ਆਸ ਨਾਲ
                                 
                                            ਚਰਨਜੀਤ ਸਿੰਘ   ਮੁੱਖ ਪ੍ਰਬੰਧਕ
















Comments