father day celebrations
'ਫਾਦਰ ਡੇ ' ਤੇ ਬੱਚਿਆਂ ਨੇ ਲਿਆ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ
ਸੂਰਜ ਦੇਖਮ ਨੂੰ ਗਰਮ ਹੈ ਪਰ ਉਸ ਤੋਂ ਬਗੈਰ ਦੁਨੀਆਂ 'ਚ ਹਨੇਰਾ ਹੁੰਦਾ ਹੈ। ਅੱਜ ਸਕੂਲੀ ਬੱਚਿਆਂ ਵਲੋਂ ਆਪਣੇ ਫਾਦਰ ਦਿਵਸ ਤੇ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਲਿਆ ਪ੍ਰਣ ਉਨ•ਾਂ ਦੇ ਪਿਤਾ ਪ੍ਰਤੀ ਮੋਹ ਦਿਖਾ ਰਿਹਾ ਹੈ ਆਤੇ ਆਸ ਕੀਤੀ ਜਾ ਰਹੀ ਹੈ ਕਿ ਉਹ ਆਪਣਿਆਂ ਮਾਪਿਆਂ ਦੀਆਂ ਆਸਾਂ ਤੇ ਪੂਰੇ ਉਤਰਨਗੇ। ਲੜਕੀਆਂ ਨੇ ਫਿਰ ਇਸ ਪ੍ਰੋਜੈਕਟ 'ਚ ਬਾਜ਼ੀ ਮਾਰੀ ਹੈ । ਕੁਝ ਹੋਰ ਤਸਵੀਰਾਂ ਪ੍ਰਾਪਤ ਹੋਈਆਂ ਹਨ ਸੋ ਪੋਸਟ ਕੀਤੀਆਂ ਜਾ ਰਹੀਆਂ ਹਨ।

ਦੁਨੀਆਂ ਭਰ 'ਚ ਅੱਜ ' ਫਾਦਰ ਡੇ ' ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਨੂੰ ਭੇਜੇ ਸੰਦੇਸ਼ 'ਚ ਦੱਸਿਆ ਕਿ ਉਹ ਆਪਣੇ ਪਿਤਾ ਜੀ ਵਲੋਂ ਸਿਰਜੇ ਸੁਪਨਿਆਂ ਨੂੰ ਪੂਰਾ ਕਰਨਗੇ। ਮੁਠੱਡਾ ਕਲਾਂ ਤੋਂ ਸਤਵੀਂ ਜਮਾਤ ਦੀ ਰਮਨਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਉਸ ਨੂੰ ਜੱਜ ਬਣਨੀ ਦੇਖਣਾ ਚਾਹੁੰਦੇ ਹਨ ਅਤੇ ਉਹ ਲਗਨ ਨਾਲ ਇਹ ਸੁਪਨਾ ਪੂਰਾ ਕਰੇਗੀ। ਮਹਿਸਮਪੁਰ ਤੋਂ ਨੌਵੀ ਜਮਾਤ ਦੀ ਵਿਦਿਆਰਥਣ ਹਰਨੂਰ ਅਤੇ ਭੱਟੀਆਂ ਪਿੰਡ ਤੋਂ ਪੰਜਵੀ ਜਮਾਤ ਦੇ ਵਿਦਿਆਰਥੀ ਪ੍ਰਕਾਸ਼ ਨੇ ਦੱਸਿਆ ਕਿ ਉਨ•ਾਂ ਦੇ ਪਿਤਾ ਜੀ ਉਨ•ਾਂ ਨੂੰ ਆਰਮੀ ਅਫਸਰ ਦੇਖਣਾ ਚਾਹੁੰਦੇ ਹਨ ਅਤੇ ਉਹ ਲਗਨ ਨਾਲ ਆਪਣੇ ਮਕਾਮ ਤੇ ਪਹੁੰਚਣਗੇ। ਸੱਤਵੀ ਜਮਾਤ ਦੀ ਵਿਦਿਆਰਥਣ ਸ਼ਾਕਸ਼ੀ ਨੇ ਦੱਸਿਆ ਕਿ ਉਹ ਆਪਣੇ ਸਵਰਗਵਾਸੀ ਪਿਤਾ ਲਖਵੀਰ ਸਿੰਘ ਦੇ ਸੁਪਨੇ ਇੰਜਨੀਅਰ ਬਣ ਕੇ ਪੂਰਾ ਕਰੇਗੀ। ਮਨਸੂਰਪੁਰ ਤੋਂ ਨੌਵੀਂ ਜਮਾਤ ਦੀ ਮੁਸਕਾਨ ਅਤੇ ਤੇਹਿੰਗ ਪਿੰਡ ਤੋਂ ਸੱਤਵੀ ਜਮਾਤ ਦੇ ਵਿਦਿਆਰਥੀ ਮਨਰਾਜ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਸੁਪਨੇ ਡਾਕਟਰ ਬਣ ਕੇ ਪੂਰਾ ਕਰਨਗੇ। ਇਸ ਮੌਕੇ ਸਕੂਲ ਐਮ ਡੀ ਚਰਨਜੀਤ ਸਿੰਘ ਨੇ ਬੱਚਿਆਂ ਨੂੰ ਉਨ•ਾਂ ਵਲੋਂ ਲਏ ਗਏ ਸੁਪਨੇ ਪੂਰੇ ਕਰਨ ਲਈ ਬਣਦਾ ਸਹਿਯੋਗ ਦੇਣ ਦੀ ਵੱਚਨਵੱਧਤਾ ਦਿੱਤੀ।
Comments
Post a Comment