Environment day celebrations
ਘਰ ਬੈਠੇ ਬੱਚਿਆਂ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਦੇ ਬੱਚਿਆਂ ਨੇ ਵਾਤਾਵਰਣ ਦਿਵਸ ਆਪਣੇ ਆਪਣੇ ਘਰ ਰਹਿ ਕੇ ਮਨਾਇਆ । ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਕੂਲ ਸਟਾਫ ਨੇ ਆਨਲਾਈਨ ਪੜ•ਾਈ ਤਹਿਤ ਬੱਚਿਆਂ ਨੂੰ ਅੱਜ ਦੇ ਦਿਨ ਪੌਦੇ ਲਗਾਉਣ ਅਤੇ ਵਾਤਾਵਰਣ ਸਬੰਧੀ ਪੋਸਟਰ ਬਨਾਉਣ ਲਈ ਉਤਸ਼ਾਹਿਤ ਕੀਤਾ। ਅੱਜ ਉਤਸ਼ਾਹ ਨਾਲ ਪ੍ਰਕਾਸ਼ ਸਿੰਘ, ਰਾਘਵ ਭਾਰਦਵਾਜ, ਲਵਲੀਨ ਕਟਾਰੀਆ, ਸਾਨੀਆ, ਗੁਰਜਿੰਦਰ ਸਿੰਘ, ਰਾਜਵੀਰ ਸਿੰਘ ਅਤੇ ਹੋਰ ਬੱਚਿਆਂ ਨੇ ਆਪਣੇ ਆਪਣੇ ਘਰ ਪੌਦੇ ਲਗਾਏ ਗਏ , ਵਾਤਾਵਰਣ ਸਬੰਧੀ ਪੋਸਟਰ ਬਣਾਏ ਗਏ ਅਤੇ ਬੱਚਿਆਂ ਨੇ ਇਹ ਤਸਵੀਰਾਂ ਬਿਜਲਈ ਪਤੇ ਰਾਹੀਂ ਸਕੂਲ ਨਾਲ ਸਾਂਝੀਆਂ ਕੀਤੀਆਂ । ਹਰਨੂਰ ਕੌਰ, ਨਵਨੀਤ ਕੌਰ ਅਤੇ ਕਿਰਨਦੀਪ ਕੌਰ , ਜਸਕੀਰਤ ਸਿੰਘ ਬੱਚਿਆਂ ਨੇ ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਪਿਛਲੇ ਦਿਨੀਂ ਪੂਰਨ ਲਾਕਡਾਊਨ ਨਾਲ ਜੋ ਹਵਾ ਦੀ ਸ਼ੁਧਤਾ ਹੋਈ ਸੀ ਉਸ ਤੋਂ ਪਤਾ ਲੱਗਦਾ ਸੀ ਕਿ ਅਸੀਂ ਆਪਣੇ ਵਾਤਾਵਰਣ ਨੂੰ ਕਿਵੇਂ ਦੁਸ਼ਿਤ ਕੀਤਾ ਹੋਇਆ ਹੈ। ਜੇਕਰ ਸਮੇਂ ਦੀਆਂ ਸਰਕਾਰਾਂ ਵਾਤਾਵਰਣ ਦੀ ਸ਼ੁਧਤਾ ਲਈ ਠੋਸ ਕਦਮ ਉਠਾਉਣ ਤਾਂ ਅਸੀਂ ਓਜ਼ੋਨ ਪਰਤ ਦੀ ਰੱਖਿਆ ਕਰ ਸਕਦੇ ਹਾਂ। ਚਰਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਅੱਜ ਦੀ ਇਸ ਆਨਲਾਈਨ ਪ੍ਰਤੀਯੋਗਤਾ 'ਚ ਭਾਗ ਲੈਣ ਵਾਲੇ ਹਰੇਕ ਬੱਚੇ ਦੀ ਹੋਸਲਾਅਫਜ਼ਾਈ ਲਈ ਸਕੂਲ ਖੁਲਣ ਉਪਰੰਤ ਇਨਾਮ ਦਿੱਤੇ ਜਾਣਗੇ।
Comments
Post a Comment