Shri Guru Ravidass Ji Gurpurb Celebrations





ਗੁਰੂ ਰਵਿਦਾਸ ਜੀ ਦੇ ਜਨਮ ਪੁਰਬ ਨੂੰ ਸਪਰਪਿਤ ਸਮਾਗਮ ਕਰਵਾਇਆ            
ਸ਼੍ਰੀ ਗੁਰੂ ਰਵਿਦਾਸ ਜਨਮ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ 'ਚ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਗੁਰੂ ਜੀ ਦੇ ਜੀਵਨ ਸਬੰਧੀ ਲੇਖ, ਕਵਿਤਾਵਾਂ ਅਤੇ ਸ਼ਬਦਾਂ ਦਾ ਉਚਾਰਕਨ ਕੀਤਾ । ਇਨ•ਾਂ ਮੁਕਾਬਲਿਆਂ 'ਚ ਪ੍ਰਾਇਮਰੀ ਵਿੰਗ 'ਚ ਪਹਿਲੀ ਜਮਾਤ ਦੀ ਦੀਪਕਾ ਪਹਿਲੇ ਸਥਾਨ ਤੇ, ਦੂਜੇ ਸਥਾਨ ਤੇ ਦੂਜੀ ਏ ਦੀ ਗੁਰਜਿੰਦਰ ਕੌਰ ਜਦਕਿ ਤੀਸਰੇ ਸਥਾਨ ਤੇ ਤੀਸਰੀ ਬੀ ਜਮਾਤ ਦੀ ਸਤਵੀਰ ਕੌਰ ਅਤੇ ਪਹਿਲੀ ਜਮਾਤ ਦੇ ਦਯਾ ਸਿੰਘ ਰਹੇ। ਜਦਕਿ ਸੈਕੰਡਰੀ ਵਿੰਗ 'ਚ  ਪਹਿਲੇ ਸਥਾਨ ਤੇ ਸੱਤਵੀਂ ਜਮਾਤ ਦੇ ਸਤਵਿੰਦਰ ਸਿੰਘ , ਛੇਵੀ ਜਮਾਤ ਦੇ ਮਨਰਾਜ ਸਿੰਘ ਦੂਸਰੇ ਸਥਾਨ ਤੇ ਅਤੇ ਅਠਵੀਂ ਜਮਾਤ ਦੀ ਸਾਨੀਆ ਮੈਹਿੰਮੀ ਅਤੇ ਛੇਵੀਂ ਜਮਾਤ ਦੀ ਭਵਨਜੋਤ ਕੌਰ ਤੀਸਰੇ ਸਥਾਨ ਤੇ ਰਹੀਆਂ। ਜੇਤੂਆਂ ਨੂੰ ਸਕੂਲ ਚੈਅਰਮੈਨ ਚਰਨਜੀਤ ਸਿੰਘ ਨੇ ਇਨਾਮ ਦਿੰਦੇ ਹੋਏ ਕਿਹਾ ਕਿ ਅੱਜ ਜਰੂਰਤ ਹੈ ਕਿ ਅਸੀਂ ਜਾਤ-ਪਾਤ ਤੋਂ ਉੱਪਰ ਉੱਠ ਕੇ ਗੁਰੂ ਜੀ ਦੁਆਰਾ ਦਰਸਾਏ ਮਾਰਗ ਤੇ ਚੱਲ ਕੇ ਕਿਰਤ ਕਰਕੇ ਆਪਣਾ ਜੀਵਨ ਸਫਲ ਬਣਾਈਏ ਕਿਉਕਿ ਗੁਰੂ ਰਵਿਦਾਸ ਜੀ ਕੋਲ ਪਾਰਸ ਪਏ ਹੋਣ ਦੇ ਬਾਵਜੂਦ ਉਨ•ਾਂ ਆਪਣੀ ਕਿਰਤ ਅਤੇ ਨਾਮ ਜਪਣ ਨੂੰ ਪਹਿਲ ਦਿੱਤੀ। ਇਸ ਮੌਕੇ ਪੀਡੀ ਰਮਿੰਦਰਜੀਤ ਕੌਰ ਅਤੇ ਪ੍ਰਵੀਨ ਕੁਮਾਰੀ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਜਦਕਿ ਜੱਜਾਂ ਦੀ ਭੂਮਿਕਾ ਮੈਡਮ ਤ੍ਰਿਪਤੀ, ਮੈਡਮ ਆਸ਼ਾ ਅਤੇ ਮੈਡਮ ਜਯੋਤੀ ਨੇ ਨਿਭਾਈ। ਇਸ ਮੌਕੇ ਬਲਜਿੰਦਰ ਕੁਮਾਰ, ਸੁਖਦੀਪ ਸਿੰਘ, ਬਲਵੰਤ ਸਿੰਘ, ਸੰਦੀਪ ਕੌਰ, ਹਰਪ੍ਰੀਤ ਸਿੰਘ, ਕਿਰਨ ਕਟਾਰੀਆਂ ਅਤੇ ਸਮੂਹ ਸਟਾਫ ਹਾਜ਼ਰ ਸੀ।






















Comments