ਗਣਤੰਤਰ ਦਿਵਸ ਨੂੰ ਸਪਰਪਿਤ ਸਮਾਗਮ ਕਰਵਾਇਆ
ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ 'ਚ ਭਾਰਤ ਦੇ 71ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾਵਾਂ , ਗੀਤ ਅਤੇ ਭਾਸ਼ਣ ਦਿੱਤੇ। ਅੱਜ ਉੇਚੇਚੇ ਤੌਰ ਤੇ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿ ਸਥਾਪਿਤ ਸਕੂਲ ਦੇ  ਬੱਡੀ ਗਰੁੱਪਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨ•ਾਂ ਗਰੁੱਪਾਂੱ ਨੇ ਇੱਕ ਰਾਸ਼ਟਰੀ ਝੰਡਾ ਬਨਾਉਣ ਦੇ ਮੁਕਬਲੇ ਦਾ ਆਯੋਜਿਨ ਕੀਤਾ ਜਿਸ 'ਚ ਹਰਮਨਜੀਤ ਕੌਰ ਪਹਿਲੇ , ਸਿਮਰਤ ਕੌਰ ਦੂਜੇ ਸਥਾਨ ਅਤੇ ਸਤਿਅਮ ਯਾਦਵ ਤੀਸਰੇ ਸਥਾਨ ਤੇ ਰਹੇ । ਭਾਸ਼ਣ ਪ੍ਰਤੀਯੋਗਤਾ 'ਚ ਅਰਸ਼ਪ੍ਰੀਤ ਕੌਰ, ਜਸਕਿਰਨ, ਪ੍ਰਿੰਅਕਾ, ਰਵਨੀਤ ਸਿੰਘ, ਸਿਮਰਨ ਕੌਰ, ਪ੍ਰਕਾਸ਼ ਸਿੰਘ, ਰਾਜਵੀਰ ਸਿੰਘ ਅੱਜ ਮੰਚ ਦਾ ਸੰਚਾਲਿਨ ਮੈਡਮ ਰੁਪਿੰਦਰ ਕੌਰ ਨੇ ਕੀਤਾ। ਇਸ ਮੌਕੇ ਸਕੂਲ ਚੈਅਰਮੈਨ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਤਿਓਹਾਰਾਂ ਨੂੰ ਮਨਾਉਣਾ ਨਾਲ ਬੱਚਿਆਂ 'ਚ ਦੇਸ਼ ਭਗਤੀ ਦਾ ਜ਼ਜਬਾ ਪੈਦਾ ਹੁੰਦਾ ਹੈ। ਉਨ•ਾਂ ਅੱਗੇ ਦੱਸਿਆ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਜਿਸ ਤਹਿਤ ਸਾਨੂੰ ਅਧਿਕਾਰ ਕਰਤੱਵ ਅਤੇ ਹੋਰ  ਅਧਿਕਾਰ ਮਿਲੇ ਸਨ ਅਤੇ ਭਾਰਤ ਨੂੰ ਗਣਤੰਤਰ ਦੇਸ਼ ਐਲਾਨਿਆ ਗਿਆ ਸੀ। ਇਸ ਮੌਕੇ ਉਨ•ਾਂ ਸਮੂਹ ਬੱਚਿਆਂ ਨੂੰ ਆਪੀਲ ਕੀਤੀ ਕਿ ਅਧਿਕਾਰਾਂ ਦੇ ਨਾਲ ਨਾਲ ਅਸੀ ਕਰਤੱਵਾਂ ਦੀ ਪਾਲਣਾ ਵੀ ਕਰੀਏ ਅਤੇ ਰਾਸ਼ਟਰੀ ਸੰਮਤੀ ਨੂੰ ਕਦੀ ਵੀ ਕੋਈ ਨੁਕਸਾਨ ਨਾ ਪਹੰਚਾਈਏ ਤਾਂ ਜੋ ਸਾਡਾ ਭਾਰਤ ਦੇਸ਼ ਦੁਨੀਆ ਦੇ ਸੁੰਦਰ ਦੇਸ਼ ਬਣ ਸਕੇ। ਇਸ ਮੌਕੇ ਸਕੂਲ ਸਟਾਫ ਬਲਜਿੰਦਰ ਕੁਮਾਰ, ਸੁਖਦੀਪ ਸਿੰਘ, ਸਨਦੀਪ ਕੌਰ, ਹਰਪ੍ਰੀਤ ਸਿੰਘ, ਜਾਨਕੀ ਮਲਹੋਤਰਾ , ਮੈਡਮ ਤ੍ਰਿਪਤੀ, ਬਲਜਿੰਦਰ ਕੌਰ, ਜੋਤੀ , ਬਲਵੰਤ ਸਿੰਘ, ਪ੍ਰਵੀਨ ਕੁਮਾਰੀ, ਹਰਪ੍ਰੀਤ ਕੌਰ, ਮੈਡਮ ਅਮਨਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ।                                

Comments