honouring of students by LIC
ਭਾਰਤੀ ਜੀਵਨ ਬੀਮਾ ਨਿਗਮ ਨੇ ਕੀਤਾ ਹੋਣਹਾਰ ਬੱਚਿਆਂ ਨੂੰ ਕੀਤਾ ਉਚੇਚੇ ਤੌਰ ਤੇ ਸਨਮਾਨਿਤ
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਅੱਜ ਭਾਰਤੀ ਜੀਵਨ ਬੀਮਾ ਸ਼ਾਖਾ ਫਿਲੌਰ ਵਲੋਂ ਬੱਚਿਆਂ ਦੀ ਹੋਸਲਾਅਫਜਾਈ ਲਈ ਇੱਕ ਸਮਾਗਮ ਕੀਤਾ ਗਿਆ। ਇਸ ਦੌਰਾਨ ਸਕੂਲ ਦੇ 15 ਹੋਣਹਾਰ ਬੱਚਿਆਂ ਨੂੰ ' ਸਾਲ ਦੇ ਹੋਣਹਾਰ ਵਿਦਿਆਰਥੀ' ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਐਲ ਆਈ ਸੀ ਬ੍ਰਾਚ ਫਿਲੌਰ ਦੇ ਬ੍ਰਾਂਚ ਮੈਨੇਜਰ ਗੁਰਸੰਦੀਪ ਸਿੰਘ ਮਲਵਈ ਨੇ ਕੀਤੀ। ਇਸ ਮੌਕੇ ਉਨ•ਾਂ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਜਿਥੇ ਦੇਸ਼ ਦੇ ਕਰੋੜਾਂ ਵਾਸੀਆਂ ਨੂੰ ਜੀਵਨ ਬੀਮਾ ਦੀ ਸਹੂਲਤ ਦੇ ਰਹੀ ਹੈ ਉਥੇ ਨਾਲ ਹੀ ਸਮਾਜਿਕ ਵਿਕਾਸ ਅਤੇ ਸਿੱਖਿਆ ਦੇ ਵਿਕਾਸ ਲਈ ਯੋਗਦਾਨ ਪਾ ਰਹੀ ਹੈ। ਉਨ•ਾਂ ਅੱਗੇ ਕਿਹਾ ਕਿ ਇਹ ਸਕੂਲ ਜਲਦ ਹੀ ਬ੍ਰਾਚ ਦਾ ਬੀਮਾ ਸਕੂਲ ਐਲਾਨਿਆ ਜਾਵੇਗਾ ਜਿਸ ਨਾਲ ਸਕੂਲ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੀ ਲਾਭ ਹੋਵੇਗਾ। ਇਸ ਮੌਕੇ ਬੇਬੀ ਮੁਸਕਾਨ ਮੈਹਿਮੀ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਬ੍ਰਾਂਚ ਵਲੋਂ ਅੱਜ ਤੀਸਰੀ ਜਮਾਤ ਦੀ ਤਰਨਪ੍ਰੀਤ ਕੌਰ, ਚੋਥੀ ਜਮਾਤ ਦੇ ਅਰਮਾਨ ਮੈਹਿਮੀ, ਪੰਜਵੀਂ ਜਮਾਤ ਦੀ ਹਰਮਨਜੀਤ ਕੌਰ ਅਤੇ ਜਸਪ੍ਰੀਤ ਕੌਰ, ਛੇਵੀਂ ਜਮਾਤ ਦੀ ਅਰਸ਼ਪ੍ਰੀਤ ਕੌਰ ਅਤੇ ਏਕਤਾ ਹੀਰ, 8ਵੀ ਜਮਾਤ ਦੀ ਹਰਨੂਰ, ਨੋਵੀ ਜਮਾਤ ਦੇ ਹਰਵਿੰਦਰ ਸਿੰਘ ਅਤੇ ਹਰਜੋਤ ਕੌਰ, ਦਸਵੀਂ ਜਮਾਤ ਦੇ ਹਰਪਾਲ ਸਿੰਘ ਅਤੇ ਮਾਨਵਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਜਦਕਿ ਸਕੂਲ ਦੇ ਮਾਰਚ 2019 'ਚ ਦਸਵੀਂ ਦੇ ਵਿਦਿਆਰਥੀ ਮੁਸਕਾਨ ਮਹਿਮੀ, ਕਮਲਪ੍ਰੀਤ ਕੌਰ ਅਤੇ ਬਲਰਾਜ ਕੌਰ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਸਕੂਲ ਵਲੋਂ ਬ੍ਰਾਚ ਮੈਨੇਜਰ ਗੁਰਸੰਦੀਪ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅਸੈਸਟੈਂਟ ਮੈਨੇਜਰ ਪਰਮਜੀਤ ਸਿੰਘ , ਵਿਕਾਸ ਅਧਿਕਾਰੀ ਤਰਨਪ੍ਰੀਤ ਸਿੰਘ, ਪ੍ਰਿੰਸੀਪਲ ਬਲਜਿੰਦਰ ਕੁਮਾਰ, ਸਨਦੀਪ ਕੌਰ, ਸਕੂਲ ਇੰਚਾਰਜ ਸੁਖਦੀਪ ਸਿੰਘ , ਡਾ ਦੇਸ ਰਾਜ ਮੈਹਿੰਮੀ ਅਤੇ ਹੋਰ ਹਾਜ਼ਰ ਸਨ।

Comments
Post a Comment