DOSE OF ALBENDAZOLE TO STUDENTS

ਅਗਸਤ ਮਹੀਨੇ ਦੀ 'ਐਲਬਿੰਡਾਜੋਲ' ਦੀ ਖੁਰਾਕ ਦਿੱਤੀ ਗਈ
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਸਿਹਤ ਵਿਭਾਗ ਅਤੇ  ਬਲਾਕ ਸਿੱਖਿਆ ਅਫਸਰ ਗੁਰਾਇਆ ਦੋ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਗਸਤ ਮਹੀਨੇ ਦੀ ਬੱਚਿਆਂ ਨੂੰ ਐਲਬਿੰਡਾਜੋਲ ਦੀ ਖੁਰਾਕ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਦੁਪਿਹਰ ਦੇ ਖਾਣੇ ਤੋਂ ਬਾਅਦ ਸਰਕਾਰੀ ਦਿਸ਼ਾਂ ਨਿਰਦੇਸ਼ਾਂ ਤਹਿਤ ਅੱਜ ਇਹ ਖੁਰਾਕ ਸਕੂਲ 'ਚ ਹਾਜ਼ਰ ਬੱਚਿਆਂ ਨੂੰ ਦਿੱਤੀ ਗਈ ਜੋ ਪੇਟ ਦੇ ਕੀੜਿਆਂ ਦਾ ਖਾਤਮਾ ਕਰਦੀ ਹੈ। ਉਨ•ਾਂ ਅੱਗੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਕੂਲ ਸਿਹਤ ਅਤੇ ਸਿੱਖਿਆ ਵਿਭਾਗ ਵਲੋਂ ਜਾਰੀ ਹਰੇਕ ਦਿਸਾਂ ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ•ਾਂ ਅੱਗੇ ਦੱਸਿਆ ਕਿ ਇਸ ਦੇ ਲਈ ਬੱਚਿਆਂ ਦੀ ਸਿਹਤ ਦਾ ਰਿਕਾਰਡ ਰੱਖਣ ਲਈ ਬਕਾਇਦਾਂ ਰਜਿਸਟਰ ਲਗਾ ਕੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਅੱਜ ਇਸ ਮੌਕੇ  ਸਨਦੀਪ ਕੌਰ ਸਾਇੰਸ ਅਧਿਆਪਕ, ਮੈਡਮ ਆਸ਼ਾ ਰਾਣੀ, ਮੈਡਮ ਮਨਪ੍ਰੀਤ ਕੌਰ, ਮੈਡਮ ਕਿਰਨ ਕਟਾਰੀਆ, ਮੈਡਮ ਬਲਜਿੰਦਰ ਕੌਰ , ਬਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।
ਫੋਟੋ ਕੈਂਪਸ਼ਨ- ਦੁਆਈ ਲੈਣ ਉਪਰੰਤ ਵਿਦਿਆਰਥੀ ਖੁਸ਼ੀ ਦੇ ਪਲਾਂ ਨਾਲ ਆਪਣੇ ਅਧਿਆਪਕਾਂ ਨਾਲ 

Comments