DECLAMATION CONTEST

ਨਸ਼ਿਆਂ ਦੇ ਖਿਲਾਫ ਭਾਸ਼ਣ ਪ੍ਰਤੀਯੋਗਤਾ ਕਰਵਾਈ
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ  ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ 'ਚ ਬਣਾਏ 'ਬਡੀ ਗਰੁੱਪਾਂ ' ਦੇ ਵਿਦਿਆਰਥੀਆਂ ਵਲੋਂ ਸਵੇਰ ਦਾ ਸਭਾ 'ਚ ਦੂਸਰੇ ਸ਼ੁਕਰਵਾਰ ਤਹਿਤ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਿਨ ਕੀਤਾ ਗਿਆ। ਨਸ਼ਿਆਂ ਖਿਲਾਫ ਬੱਚਿਆਂ ਨੇ ਆਪਣੇ ਆਪਣੇ ਭਾਸ਼ਣ 'ਚ ਇਨ•ਾਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਬਹੁਤ ਹੀ ਦੁੱਖ ਦੀ ਗੱਲ ਹੈ ਜਦ ਸਵੇਰੇ ਵੱਖ ਵੱਖ ਅਖਬਾਰਾਂ 'ਚ ਮੁੱਖ ਖਬਰ  ਓਵਰਡੋਜ਼ ਨਸ਼ੇ ਕਾਰਨ ਹੋਈਆਂ ਮੋਤਾਂ ਜਾਂ ਫਿਰ ਨਸ਼ਾ ਨਾ ਮਿਲਣ ਕਾਰਨ ਪ੍ਰਵਾਰਿਕ ਮੈਂਬਰਾਂ ਦਾ ਕਤਲ ਹੋਣਾ ਹੁੰਦੀ ਹੈ।  ਵਿਦਿਆਰਥੀਆਂ ਨੇ ਵੱਖ ਵੱਖ ਭਾਸ਼ਾਵਾਂ 'ਚ ਆਪਣੇ ਵਿਚਾਰ ਪੇਸ਼ ਕੀਤੇ। ਅੱਜ ਦੇ ਮੁਕਾਬਲਿਆਂ 'ਚ ਰਵਨੀਤ ਸਿੰਘ ਜਮਾਤ ਛੇਵੀਂ ਨੇ ਪਹਿਲਾ ਸਥਾਨ, ਹਰਨੂਰ ਜਮਾਤ ਅੱਠਵੀਂ ਨੇ ਦੂਸਰਾ ਸਥਾਨ ਅਤੇ  ਦਸਵੀਂ ਜਮਾਤ ਦੇ ਭਗਤਪ੍ਰੀਤ ਸਿੰਘ ਅਤੇ ਅੱਠਵੀਂੰ ਜਮਾਤ ਦੀ ਪ੍ਰਭਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਸਕੂਲ ਵਲੋਂ ਮੌਕੇ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਇਸ ਮੌਕੇ ਸਕੂਲ ਸਰਪ੍ਰਸਤ ਚਰਨਜੀਤ ਸਿੰਘ,  ਸੰਦੀਪ ਕੌਰ, ਮੈਡਮ ਰਮਿਦੰਰਜੀਤ ਕੌਰ, ਹਰਪ੍ਰੀਤ ਸਿੰਘ, ਰਵਿੰਦਰਜੀਤ ਕੌਰ ਮੈਡਮ ਆਸ਼ਾ ਰਾਣੀ, ਮੈਡਮ ਮਨਪ੍ਰੀਤ ਕੌਰ, ਮੈਡਮ ਕਿਰਨ ਕਟਾਰੀਆ, ਮੈਡਮ ਬਲਜਿੰਦਰ ਕੌਰ , ਬਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।



Comments