SSP Jalandhar Rural visit at School Campus

 ਬੱਚੇ ਸਿੱਖਿਆ ਦੇ ਨਾਲ ਖੇਡਾਂ ’ਚ ਅੱਗੇ ਆ ਕੇ ਸਕੂਲ ਮਾਪਿਆਂ ਅਤੇ ਜ਼ਿਲੇ ਦਾ ਨਾਂ ਰੋਸ਼ਨ ਕਰ ਰਹੇ ਹਨ-ਐਸ.ਐਸ.ਪੀ. ਖੱਖ
ਕੈਂਸਰ ਪੀੜ੍ਹਤ ਬੱਚੇ ਨੂੰ ਦਿੱਤਾ ਇੱਕ ਲੱਖ ਦਾ ਚੈੱਕ
-ਬੱਚੇ ਨਸ਼ਿਆਂ ਤੋਂ ਦੂਰ ਰਹਿ ਕਿ ਖੇਡਾਂ ’ਚ ਹਿੱਸਾ ਲੈ ਕੇ ਆਪਣੇ ਮਾਪਿਆਂ, ਸਕੂਲ ਅਤੇ ਜ਼ਿਲੇ ਦਾ ਨਾਂ ਰੋਸ਼ਨ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਐਸ.ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਗੁਰਾਇਆ ਪੱਤਰਕਾਰ ਐਸੋਸੀਏਸ਼ਨ (ਰਜਿ) ਅਤੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਵਲੋਂ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਬਲੱਡ ਕੈਂਸਰ ਤੋਂ ਪੀੜ੍ਹਤ ਬੱਚੇ ਤਨੀਸ਼ ਵਾਸੀ ਬਕਾਪੁਰ ਦੀ ਮਾਤਾ ਨੂੰ ਸਕੂਲ ਅਤੇ ਮਾਪਿਆਂ ਵਲੋਂ ਇਕੱਤਰ ਕੀਤੀ ਰਾਸ਼ੀ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਵੀ ਕੀਤਾ। ਸਮਾਗਮ ਦੌਰਾਨ ਸਕੂਲ ਦੇ ਜ਼ਿਲਾ ਪੱਧਰ ’ਤੇ ਜੇਤੂ ਰਹੀਆਂ ਚਾਰ ਟੀਮਾਂ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਸਟੇਟ ਪੱਧਰ ’ਤੇ ਇਨ੍ਹਾਂ ਬੱਚਿਆਂ ਦੀ ਜਿੱਤ ਦੀ ਆਸ ਕਰਦੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਇਹ ਸਕੂਲ ਘੱਟ ਫੀਸ ’ਤੇ ਜਿਥੇ ਮਿਆਰੀ ਸਿੱਖਿਆ ਦੇ ਰਿਹਾ ਹੈ ਉਥੇ ਬਗੈਰ ਕਿਸੇ  ਫੀਸ ਤੋਂ ਬੱਚਿਆਂ ਨੂੰ ਮੁਫ਼ਤ ਖੇਡਾਂ ਦੀ ਸਿਖਲਾਈ ਦੇ ਰਿਹਾ ਹੈ। ਇਸ ਮੌਕੇ ਉਨ੍ਹਾਂ ਜੀਪੀਏ ਦੀ ਪ੍ਰਸ਼ੰਸ਼ਾ ਕਰਦੇ ਕਿਹਾ ਕਿ ਇਹ ਸੰਸਥਾ ਹਮੇਸ਼ਾਂ ਸਮਾਜ ’ਚ ਸਾਰਥਿਕ ਕੰਮਾਂ ’ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਚੋਂ ਸਿੱਖਿਆ ਦੇ ਖੇਤਰ ’ਚ ਪਹਿਲੇ ਨੰਬਰ ’ਤੇ ਰਹੇ ਨਿਹਾਲ ਸਿੰਘ ਅਤੇ ਸਕੂਲ ਦੀ ਵਧੀਆ  ਵਿਦਿਆਰਥਣ  ਹਰਮਨਜੀਤ ਕੌਰ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ। ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲ ਅਤੇ ਜੀਪੀਏ ਵਲੋਂ ਗੁਲਦਸਤੇ ਭੇਂਟ ਕੀਤੇ ਗਏ। ਉਨ੍ਹਾਂ ਦਾ ਸਵਾਗਤ ਕਰਦੇ ਹੋਏ ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਮਾਨਯੋਗ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਦੀ ਉਸਾਰੂ ਸੋਚ ਵਾਲੇ ਵਿਚਾਰ ਸਕੂਲ ਦੇ ਬੱਚਿਆਂ ਲਈ ਮਾਰਗ ਦਰਸ਼ਕ ਸਾਬਤ ਹੋਣਗੇ। ਅੰਤ ’ਚ ਸਕੂਲ ਅਤੇ ਜੀਪੀਏ ਵਲੋਂ ਉਨ੍ਹਾਂ ਅਤੇ ਐਸ.ਐਚ.ਓ. ਸੁਖਦੇਵ ਸਿੰਘ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਉਨ੍ਹਾਂ ਦਾ ਧੰਨਾਦ ਕਰਦੇ ਹੋਏ ਸਕੂਲ ਚੈਅਰਮੈਨ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜਲੰਧਰ ਜ਼ਿਲੇ ਡਿਊਟੀ ਅਤੇ ਲੋਕ ਸੇਵਾ ਨੂੰ ਸਮਰਪਿਤ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਬੱਚੇ ਦੀ ਮੱਦਦ ਲਈ ਪੁੱਜੇ ਅਤੇ ਖਿਡਾਰੀਆਂ ਅਤੇ ਹੋਣਹਾਰ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।  ਸਮਾਗਮ ਦੌਰਾਨ ਜੀਪੀਏ ਪ੍ਰਧਾਨ ਮੁਨੀਸ਼ ਬਾਵਾ , ਸਕੱਤਰ ਚਰਨਜੀਤ ਸਿੰਘ , ਖਜ਼ਾਨਚੀ ਮਨਜੀਤ ਮੱਕੜ, ਸੀਨੀ ਪੱਤਰਕਾਰ ਪ੍ਰਮੋਦ ਕੋਸ਼ਲ , ਸਰਬਜੀਤ ਗਿੱਲ, ਨਿਰਮਲ ਗੁੜਾ, ਅਜੈ ਬਹਿਲ, ਪਵਨ ਭਨੋਟ , ਹਰੀਸ਼ ਕੜਵਲ, ਦੀਪਕ ਬਹਿਲ, ਗੁਰਿੰਦਰਜੀਤ ਗਿੱਲ, ਸੁਖਦੀਪ ਸਿੰਘ, ਸੁਰਿਦੰਰਪਾਲ ਕੁੱਕੂ, ਸਕੂਲ ਪਿ੍ਰੰਸੀਪਲ ਬਲਜਿੰਦਰ ਕੁਮਾਰ, ਵਾਈਸ ਪਿ੍ਰੰਸੀਪਲ ਸੰਦੀਪ ਕੌਰ, ਐਮ.ਡੀ. ਸੁਖਦੀਪ ਸਿੰਘ, ਅਨੂੰ ਮੈਡਮ,  ਮੈਡਮ ਰਵਿੰਦਰਜੀਤ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਗੁਰਚਰਨ ਸਿੰਘ, ਗੁਰਜੀਤ ਕੌਰ, ਹਰਜਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।












Comments

Post a Comment