Posts

Showing posts from August, 2024

PLAYERS BAGGED GOLD AT DISTRICT LEVEL

Image
 ਬਾਕਸਿੰਗ ’ਚ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਸੋਨ ਤਗਮੇ -ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਬਾਕਸਿੰਗ ਲੜਕੀਆਂ 14 ਸਾਲ ਵਰਗ ’ਚ ਦੋ ਸੋਨ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਹਾਸਲ ਕਰਕੇ ਸਕੂਲ ਅਤੇ ਗੁਰਾਇਆ ਜ਼ੋਨ ਦਾ ਨਾਂ ਰੋਸ਼ਨ ਕੀਤਾ ਹੈ। ਬਾਕਸਿੰਗ ਦੀ ਖੁਦ ਤਿਆਰੀ ਕਰਵਾ ਰਹੇ ਸਕੂਲ ਐਮ.ਡੀ. ਸੁਖਦੀਪ ਸਿੰਘ ਨੇ ਦੱਸਿਆ ਕਿ ਬਾਕਸਿੰਗ ਕੋਚ ਜਗਦੀਪ ਸਿੰਘ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ  ਕ੍ਰਿਤਿਕਾ ਕੋਮਲ ਅਤੇ ਮਨਪ੍ਰੀਤ ਕੌਰ ਨੇ ਆਪਣੇ ਭਾਰ ਵਰਗ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਹਾਸਲ ਕੀਤੇ ਜਦਕਿ ਪਾਲ ਤਾਨੀਆ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਲੜਕਿਆਂ ਨੇ 14 ਅਤੇ 17 ਸਾਲ ਵਰਗ ’ਚ 4 ਚਾਂਦੀ ਅਤੇ  6 ਕਾਂਸੀ ਦੇ ਤਗਮੇ ਹਾਸਲ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਲਾਕੇ ’ਚ ਮਿਆਰੀ ਸਿੱਖਿਆ  ਦੇਣ ਦੇ ਨਾਂ ਨਾਲ ਜਾਂਦਾ ਇਹ ਸਕੂਲ ਹੁਣ ਖੇਡਾਂ ਦੇ ਖੇਤਰ ’ਚ ਵੀ ਅੱਗੇ ਆ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਸਕੂਲ ਨੂੰ ਜ਼ਿਲਾ ਪੱਧਰੀ ਰੱਸਾਕਸ਼ੀ ਦੇ ਮੁਕਾਬਲੇ ਕਰਵਾਉਣ ਦਾ ਮੌਕਾ ਮਿਲਿਆ ਹੈ ਜੋ 9 ਸਤੰਬਰ ਨੂੰ ਹੋ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਦੀਆਂ ਇਨ੍ਹਾਂ ਪ੍ਰਾਪਤੀਆਂ ਦੇ ਸਦਕਾ ਮਾਪਿਆਂ ਵਲੋਂ ਸਕੂਲ  ’ਚ ਸਾਲ 2025-26 ਲਈ ਆਪਣੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣੀ ਸ਼ੁਰੂ ਹੋ ਗਈ...

now at national level

Image

Achievement in sports

Image
 ਹਾਕੀ ਖਿਡਾਰੀ ਨੇ ਸਕੂਲ ਦਾ ਨਾਂ ਨੈਸ਼ਨਲ ਪੱਧਰ ’ਤੇ  ਰੋਸ਼ਨ ਕੀਤਾ ਖੇਡਾਂ ਅਤੇ ਮਿਆਰੀ ਸਿੱਖਿਆ ਲਈ ਜਾਣੇ ਜਾਂਦੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਪੁਰਾਣੇ ਖਿਡਾਰੀ ਨੇ ਹਾਕੀ ਜੂਨੀਅਰ ਅੰਡਰ 18 ’ਚ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਪ੍ਰਾਪਤ ਕਰਕੇ ਸੂਕਲ ਦਾ ਨਾਂ ਰੋਸ਼ਨਾਇਆ ਹੈ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਖਿਡਾਰੀ ਅਰਸ਼ਦੀਪ ਸਿੰਘ ਪੁੱਤਰ ਕੁਲਵੀਰ ਰਾਮ ਵਾਸੀ ਤੇਹਿੰਗ ਦੀ ਪਹਿਲਾਂ ਚੋਣ ‘ਰਾਊੰਡ ਗਲਾਸ’ ਹਾਕੀ ਅਕੈਡਮੀ ਨੇ ਕੀਤੀ ਜਿਸ ਕਾਰਨ ਉਹ ਅਕੈਡਮੀ ਦੀ ਹਾਕੀ ਟੀਮ ਦਾ ਖਿਡਾਰੀ ਬਣਿਆ। ਅਕੈਡਮੀ ਵਲੋਂ ਟੀਮ ਨੇ ਜੂਨੀਅਰ ਅੰਡਰ 18 ’ਚ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਹਾਸਲ ਕੀਤਾ। ਅੱਜ ਸਕੂਲ ਪੁੱਜਣ ’ਤੇ ਸਕੂਲ ਵਲੋਂ ਉਸ ਦਾ ਉਚੇਚੇ ਤੌਰ ਸਨਮਾਨ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਨੇ ਦੱਸਿਆ ਕਿ  ਸਕੂਲ ਦਾ ਵਿਦਿਆਰਥੀ ਅਰਸ਼ਦੀਪ ਸਿੰਘ  ਏਕ ਨੂਰ ਹਾਕੀ ਅਕੈਡਮੀ ਤੇਹਿੰਗ ’ਚ ਹਾਕੀ ਲਈ ਮਿਹਨਤ ਕਰਦਾ ਸੀ ਜਿਸ ਦੀ ਚੋਣ ‘ਰਾਊੰਡ ਗਲਾਸ’ ਹਾਕੀ ਅਕੈਡਮੀ ਮੋਹਾਲੀ ਨੇ ਕੀਤੀ । ਉਨ੍ਹਾਂ ਅੱਗੇ ਦੱਸਿਆ ਕਿ ਸਕੂਲ  ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ’ਚ ਸਟੇਟ ਪੱਧਰ ’ਤੇ ਲੈ ਕੇ ਗਿਆ ਹੈ। ਇਸ ਪੁਰਾਣੇ ਖਿਡਾਰੀ ਨੇ ਨੈਸ਼ਨਲ ਪੱਧਰ ’ਤੇ ਗੋਲਡ ਟੀਮ ਦੇ ਮੈਂਬਰ ਬਣ ਕੇ ਰਾਊੰਡ ਗਲਾਸ ਅਕੈਡਮੀ ਦੇ ਨਾਲ-ਨਾਲ ਏਕ ਨੂਰ ਹਾਕੀ ਅਕੈਡਮੀ ਤੇਹਿੰਗ ਅਤੇ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਨਾਂ ਵੀ...

thanks parents

Image
 

handball matches

Image