plantation by student

ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਵਿਦਿਆਰਥੀਆਂ ਨੇ ਸਕੂਲ ਨੂੰ ਹਰਿਆ ਭਰਿਆ ਬਨਾਉਣ ਦਾ ਲਿਆ ਪ੍ਰਣ ਸਿੱਖਿਆ ਵਿਭਾਗ ਵਲੋਂ ਜਾਰੀ ਦਿਸ਼ਾਂ ਨਿਰਦੇਸ਼ਾਂ ਤਹਿਤ ਅੱਜ ਸਕੂਲਾਂ ’ਚ ਬੂਟੇ ਲਗਾਏ ਜਾਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤਹਿਤ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਵਿਦਿਆਰਥੀਆਂ ’ਚ ਇਨਾਂ ਉਤਸ਼ਾਹ ਸੀ ਕਿ ਉਹ ਪੌਦੇ ਖੁਦ ਘਰੋਂ ਵੀ ਲੈ ਕੇ ਆਏ। ਉਨਾਂ ਪ੍ਰਣ ਕੀਤਾ ਕਿ ਉਹ ਸਕੂਲ ਨੂੰ ਹਰਿਆ ਭਰਿਆ ਬਨਾਉਣਗੇ। ਇਸ ਸਬੰਧੀ ਸਕੂਲ ਐਮ.ਡੀ. ਸੁਖਦੀਪ ਸਿੰਘ ਨੇ ਦੱਸਿਆ ਕਿ ਉਨਾਂ ਦਾ ਟੀਚਾ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਪੌਦੇ ਲਗਾਉਣ ਦਾ ਹੈ ਜਿਸ ਲਈ ਉਹ ਯਤਨਸ਼ੀਲ ਹਨ। ਉਨਾਂ ਦੱਸਿਆ ਕਿ ਸਕੂਲਾਂ ਤੋਂ ਇੱਕ ਗੂਗਲ ਫਾਰਮ ਵੀ ਭਰਵਾਇਆ ਗਿਆ ਸੀ ਕਿ ਕਿਸ ਸਕੂਲ ਨੂੰ ਕਿੰਨੇ ਬੂਟੇ ਚਾਹਦੇ ਹਨ । ਇਸ ਸਬੰਧੀ ਇੱਕ ਵਿਸ਼ੇਸ਼ ‘ਜੂਮ’ ਮੀਟਿੰਗ ਵੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਸਕੂਲਾਂ ਦੇ ਮੰਗ ਮੁਤਾਬਿਕ ਬੂਟੇ ਸਕੂਲਾਂ ’ਚ ਪੁੱਜ ਜਾਣਗੇ। ਪਰ ਅਜੇ ਤੱਕ ਇਹ ਬੂਟੇ ਸਕੂਲਾਂ ’ਚ ਨਹੀਂ ਪੁੱਜੇ । ਪਰ ਅੱਜ ਦੇ ਦਿਨ ਸਕੂਲ ’ਚ ਸਿੱਖਿਆ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਵਿਦਿਆਰਥੀ ਕਰੀਬ 150 ਪੌਦਾ ਲੈ ਕੇ ਆਏ ਜਿਸ ਨੂੰ ਦੋ ਦਿਨਾਂ ’ਚ ਲਗਾਇਆ ਜਾਵੇਗਾ। ਉਨਾਂ ਮੰਗ ਕੀਤੀ ਕਿ ਉਨਾਂ ਦੇ ਸਕੂਲ ਦੇ ਵਿਦਿਆਰਥੀ ਅਕਸਰ ਸੜਕਾਂ ’ਚੇ ਬੂਟੇ ਲਗਾਉਦੇ ਹਨ ਜਿਸ ਨੂੰ ਚਰ ਰਹੇ ਪਸ਼ੂ ਤਬਾਹ ਕਰ ਦਿੰਦੇ ਹਨ। ਉਨਾਂ ਐਸ.ਡੀ.ਐਮ. ਫਿ...