ਬੱਚਿਆਂ ਦੇ ਖੇਡਾਂ ਦੇ ਰੋਚਿਕ ਮੁਕਾਬਲੇ ਕਰਵਾਏ ਸਿੱਖਿਆ ਦੇ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ 'ਚ ਅੱਜ ਖੇਡਾਂ ਦੇ ਨਾਲ ਨਾਲ ਰੋਚਿਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ 'ਚ ਛੋਟੇ ਬੱਚਿਆਂ ਦੇ ਨਾਲ ਨਾਲ ਵੱਡੇ ਬੱਚਿਆਂ ਦੀਆਂ ਅਧੁਨਿਕ ਅਤੇ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ । ਜਿਸ 'ਚ ਦੋੜਾਂ , ਖਾਣ ਦੇ ਮੁਕਾਬਲੇ, ਸੈਕ ਰੇਸ , ਰੁਮਾਲ ਚੁੱਕਣਾ, ਅਤੇ ਵਾਲੀਵਾਲ ਮੁਕਾਬਲੇ ਕਰਵਾਏ ਗਏ। ਨਰਸਰੀ ਜਮਾਤ ਏ ਅਤੇ ਬੀ ਦੀ ਦੌੜ 'ਚ ਸਮਰ ਕਲਸੀ ਅਤੇ ਏਕਮਜੋਤ ਸਿੰਘ ਪਹਿਲੇ ਸਥਾਨ ਜਦਕਿ ਕੁਲਰਾਜ ਕਲਸੀ ਅਤੇ ਅੰਸ਼ਵੀਰ ਸਿੰਘ ਦੂਸਰੇ ਸਥਾਨ ਤੇ ਰਹੇ। ਐਲਕੇਜੀ ਏ ਅਤੇ ਬੀ ਜਮਾਤ ਦੀ ਦੌੜ 'ਚ ਜਸ਼ਨਦੀਪ ਸੰਧੂ ਅਤੇ ਵੰਸ਼ ਸੰਧੂ ਪਹਿਲੇ ਸਥਾਨ ਤੇ ਜਦਕਿ ਸੀਰਤ ਮਹਿਮੀ ਅਤੇ ਦੀਸ਼ਤਾ ਚੰਦੜ• ਦੂਸਰੇ ਸਥਾਨ ਤੇ ਰਹੇ। ਯੂ.ਕੇ.ਜੀ ਏ ਅਤੇ ਬੀ ਦੀ ਦੋੜ 'ਚ ਸੁਖਵਿੰਦਰ ਮਾਨ ਅਤੇ ਗੁਰਜੋਤ ਸਿੰਘ ਸਿੰਘ ਪਹਿਲੇ ਜਦਕਿ ਯਸ਼ ਸੁਮਨ ਅਤੇ ਨਮਨਦੀਪ ਦੂਸਰੇ ਸਥਾਨ ਤੇ ਰਹੇ। ਰੁਮਾਲ ਚੁੱਕਣ ਮੁਕਾਬਲੇ 'ਚ ਪਹਿਲੀ ਜਮਾਤ ਦੇ ਮੁਕਾਬਲਿਆਂ 'ਚ ਹਰਮਨਦੀਪ ਪਹਿਲੇ, ਸਾਹਿਲ ਕੁਮਾਰ ਦੂਸਰੇ ਅਤੇ ਸੁਖਨੂਰ ਸਿੰਘ ਤੀਸਰੇ ਸਥਾਨ ਤੇ, ਦੂਸਰੀ ਜਮਾਤ ਦੇ ਮੁਕਾਬਲਿਆਂ 'ਚ ਹਰਸ਼ ਪਹਿਲੇ, ਸਹਿਜਪ੍ਰੀਤ ਕੌਰ ਦੂਸਰੇ ਅਤੇ ਵਿਵੇਕ ਤੀਸਰੇ ਸਥਾਨ ਤੇ ਰਹੇ। ਤੀਸਰੀ ਏ ਅਤੇ ਬੀ 'ਚ ਗੁਰਸੀਰਤ ਕੌਰ ਅਤੇ ਸਹਿਜਪ੍ਰੀਤ ਕੌਰ ਪਹਿਲੇ...