ਜ਼ਿਲਾ ਪੱਧਰੀ ਮੁਕਾਬਲਿਆਂ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਰਹੇ ਜੇਤੂ ਤਿੰਨ ਟੀਮਾਂ ਨੇ ਸਟੇਟ ਲਈ ਥਾਂ ਬਣਾਈ ਪੰਜਾਬ ਸਕੂਲ ਖੇਡ ਵਿਭਾਗ ਵਲੋਂ ਸਕੂਲੀ ਖੇਡਾਂ ਦੇ ਰੱਸਾ ਕਸ਼ੀ ਦੇ ਮੁਕਾਬਲੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਪਹਿਲੇ ਸਥਾਨ ’ਤੇ ਰਹੇ। ਅੱਜ ਸਕੂਲ ’ਚ ਬੱਚਿਆਂ ਦੇ ਸਨਮਾਨ ’ਚ ਰੱਖੇ ਗਏ ਸਮਾਰੋਹ ਦੌਰਾਨ ਡੀ.ਐਮ. ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਉਚੇਚੇ ਤੌਰ ’ਤੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਅਤੇ ਬੱਚਿਆਂ ਵਲੋਂ ਕੀਤੀ ਗਈ ਮਿਹਨਤ ਫ਼ਲ ਲਿਆਈ ਹੈ। ਸਕੂਲ ਦੇ ਵਿਦਿਆਰਥੀਆਂ ਨੇ 14 ਸਾਲ ਵਰਗ ਲੜਕੇ , 17 ਸਾਲ ਵਰਗ ਲੜਕੇ ਅਤੇ 17 ਸਾਲ ਵਰਗ ਲੜਕੀਆਂ ਨੇ ਰੱਸਾ-ਕਸ਼ੀ ਦੇ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ । ਸਕੂਲ ਦੇ 14 ਸਾਲ ਵਰਗ ਦੀਆਂ ਲੜਕੀਆਂ ਨੇ ਵੀ ਰੱਸਾ ਕਸ਼ੀ ਦੇ ਮੁਕਾਬਲੇ ’ਚੋਂ ਜ਼ਿਲੇ ’ਚੋਂ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਪਿ੍ਰੰਸੀਪਲ ਐਸ.ਪੀ. ਸਿੰਘ ਅਤੇ ਸਕੱਤਰ ਗੁਰਬਖਸ਼ ਕੌਰ ਨੇ ਕਿਹਾ ਕਿ ਇਹ ਗੁਰਾਇਆ 9 ਜ਼ੋਨ ਦੀ ਮਾਣ ਵਾਲੀ ਗੱਲ ਹੈ ਕਿ ਇੱਕ ਸਕੂਲ ਦੀਆਂ ਤਿੰਨ ਟੀਮਾਂ ਜ਼ਿਲਾ ਜਲੰਧਰ ਦੀ ਨੁਮਾਇੰਦਗੀ ਕਰਨਗੀਆਂ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸੁਖਦੀਪ ਸਿੰਘ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਜਿਸ ਦੇ ਲਈ ਮਾਪਿਆਂ ਦੇ ਸਹਿਯੋਗ ਨਾਲ ਹੀ ਇਸ ਤਰਾਂ ਦੇ ਮੁਕਾਮ ਹਾ...